ਸ਼ਹੀਦ ਬਾਬਾ ਹਰਦਿਆਲ ਸਿੰਘ ਸਰਹਾਲੀ ਤੇ ਉਹਨਾਂ ਦੀ ਧੀ ਦੇ ਸ਼ਹੀਦੀ ਸਮਾਗਮ 16 ਦਸੰਬਰ ਨੂੰ ਮਨਾਉਣ ਦਾ ਐਲਾਨ

Spread the love

 ਦਲ ਖ਼ਾਲਸਾ ਦੇ ਆਗੂਆਂ ਦੀ ਬੈਠਕ ’ਚ ਤਿਆਰੀ ਸਬੰਧੀ ਕੀਤੇ ਵਿਚਾਰ ਵਟਾਂਦਰੇ

ਬਠਿੰਡਾ, 10 ਦਸੰਬਰ(ਸੁਰਿੰਦਰਪਾਲ ਸਿੰਘ):ਸ਼ਹੀਦ ਬਾਬਾ ਹਰਦਿਆਲ ਸਿੰਘ ਸਰਹਾਲੀ ਕਾਰ ਸੇਵਾ ਵਾਲੇ ਤੇ ਉਹਨਾਂ ਦੀ ਪੁੱਤਰੀ ਸ਼ਹੀਦ ਬੀਬੀ ਬਲਜੀਤ ਕੌਰ ਸਰਹਾਲੀ ਦੀ 32 ਵੀਂ ਬਰਸੀ ਮੌਕੇ ਸ਼ਹੀਦੀ  ਸਮਾਗਮ ਵੱਡਾ ਗੁਰੂਸਰ ਮਹਿਰਾਜ ਵਿਖੇ 16 ਦਸੰਬਰ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਗਿਆ। ਦਲ ਖ਼ਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਦੀ ਅਗਵਾਈ ’ਚ ਹੋਈ ਬੈਠਕ ਦੌਰਾਨ ਭਾਈ ਰਾਮ ਸਿੰਘ ਢਿਪਾਲੀ, ਸੀਨੀਅਰ ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ, ਕੇਂਦਰੀ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਜਿਲ੍ਹਾ ਕਾਰਜਕਾਰੀ ਪ੍ਰਧਾਨ ਭਾਈ ਜੀਵਨ ਸਿੰਘ ਗਿੱਲ ਕਲਾਂ ਤੇ ਬਲਜਿੰਦਰ ਸਿੰਘ ਪੂਹਲਾ ਨੇ ਹਿੱਸਾ ਲਿਆ। ਬੈਠਕ ਦੌਰਾਨ ਵਿਚਾਰ ਵਟਾਦਰੇ ਕਰਦਿਆ ਇਸ ਬਰਸੀ ਦੀਆਂ ਤਿਆਰੀਆਂ ਸਬੰਧੀ ਰੂਪ ਰੇਖਾ ਤਹਿ ਕੀਤੀ ਗਈ। ਜ਼ਿਕਰਯੋਗ ਹੈ ਕਿ 29 ਮੱਘਰ ,13 ਦਸੰਬਰ 1992 ਨੂੰ ਡੀ.ਐਸ.ਪੀ. ਸਿੰਘ, ਥਾਣੇਦਾਰ ਸੁਰਿੰਦਰਪਾਲ ਸਿੰਘ ਪੁਲਿਸ ਨੂੰ ਨਾਲ ਲੈ ਕੇ ਬਾਬਾ ਹਰਦਿਆਲ ਸਿੰਘ ਸਰਹਾਲੀ ਤੇ ਉਹਨਾਂ ਦੀ ਵਿਆਹੁਤਾ ਧੀ ਬੀਬੀ ਬਲਜੀਤ ਕੌਰ ਨੂੰ ਵੱਡਾ ਗੁਰੂਸਰ ਮਹਿਰਾਜ ਸਥਿਤ ਕਾਰ ਸੇਵਾ ਦੇ ਡੇਰੇ ਵਿਚੋਂ ਸਿੱਖ ਸੰਗਤ ਦੀ ਹਾਜ਼ਰੀ ਵਿਚ ਅਗਵਾ ਕਰਕੇ ਲਿਜਾਣ ਬਾਅਦ ਸ਼ਹੀਦ ਕਰਕੇ ਉਹਨਾਂ ਦੀਆਂ ਲਾਸ਼ਾ ਖਪਾ ਦਿਤੀਆਂ ਸਨ, ਇਸੇ ਮਾਮਲੇ ਵਿਚ ਡੀ.ਐਸ.ਪੀ. ਕਸਮੀਰ ਸਿੰਘ ਪੱਟੀ ਨੇ ਦਸ ਲੱਖ ਰੁਪਏ ਦੀ ਫਿਰੌਤੀ ਵੀ ਲਈ, ਪਰ ਉਹਨਾਂ ਨੂੰ ਨਾ ਛੱਡਿਆ ਗਿਆ ਤਾਂ ਸੰਗਤ ਦੇ ਦਬਾਅ ’ਚ ਚਲਦਿਆ ਪੁਲਿਸ ਨੂੰ ਮਜਬੂਰੀਵਸ ਡੀ.ਐਸ.ਪੀ. ਤੇ ਇੰਸਪੈਕਟਰ ਗੁਰਿੰਦਰ ਸਿੰਘ ਵਿਰੁੱਧ ਪਰਚਾ ਵੀ ਦਰਜ਼ ਕਰਨਾ ਪਿਆ ਤੇ ਥਾਣੇਦਾਰ ਸੁਰਿੰਦਰਪਾਲ ਸਿੰਘ ਹੁਣ ਭਾਈ ਜਸਵੰਤ ਸਿੰਘ

ਖਾਲੜਾ ਨੂੰ ਅਗਵਾ ਕਰਕੇ ਮਾਰਨ ਦੇ ਦੋਸ਼ ਹੇਠ ਸਜਾ ਭੁਗਤ ਰਿਹਾ ਹੈ।

ਬਾਬਾ ਹਰਦੀਪ ਸਿੰਘ ਮਹਿਰਾਜ ਨੇ ਦੱਸਿਆ ਕਿ ਇਸ ਸ਼ਹੀਦੀ ਸਮਾਗਮ ’ਤੇ ਇਲਾਕੇ ਦੀ ਸਿੱਖ ਸੰਗਤ ਨੂੰ ਪੁੱਜਣ ਦੀ ਅਪੀਲ ਕੀਤੀ ਜਾਂਦੀ ਹੈ।

  • Related Posts

    ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ

    Spread the love

    Spread the loveਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ…

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    Leave a Reply

    Your email address will not be published. Required fields are marked *