ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਵੱਲੋਂ ਜਿਲਾ ਡਿਪਟੀ ਕਮਿਸ਼ਨ ਰੂਪਨਗਰ ਨੂੰ ਸੌਂਪਿਆ ਮੰਗ ਪੱਤਰ

Spread the love

 ਨਗਰ ਨਿਗਮ ਅਤੇ ਕੌਂਸਲ ਦੀਆਂ ਚੋਣਾਂ ਯਿਸੂ ਮਸੀਹ ਦੇ ਜਨਮ ਦਿਹਾੜੇ ਵਾਲੇ ਦਿਨ ਨਾ ਕਰਵਾਉਣ ਦੀ ਕੀਤੀ ਅਪੀਲ

ਨੂਰਪੁਰਬੇਦੀ, 13 ਦਸੰਬਰ (ਦਲਜੀਤ ਚਨੌਲੀ ):- ਪੰਜਾਬ ਅੰਦਰ ਮਸੀਹ ਧਰਮ ਅਤੇ ਇਸ ਦੇ ਪੈਰੋਕਾਰਾਂ ਦੇ ਹਿੱਤਾਂ ਦੀ ਦੇਖਰੇਖ ਅਤੇ ਹੋਰ ਧਾਰਮਿਕ ਮਸਲਿਆਂ ਨੂੰ ਲੈ ਕੇ ਕੰਮ ਕਰ ਰਹੀ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਨੇ ਸਮੂਹ ਭਾਈਚਾਰੇ ਵੱਲੋਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਰੂਪਨਗਰ ਹਿਮਾਂਸ਼ੂ ਜੈਨ ਨੂੰ ਇੱਕ ਵਿਸ਼ੇਸ਼ ਮੰਗ ਪੱਤਰ ਸੌਂਪਿਆ। ਜਿਸ ਚ ਉਹਨਾਂ ਨੇ ਅਪੀਲ ਕੀਤੀ ਕਿ 25 ਦਸੰਬਰ ਨੂੰ ਸਮੁੱਚਾ ਕ੍ਰਿਸ਼ਚਨ ਭਾਈਚਾਰਾ ਪ੍ਰਭੂ ਯੀਸੂ ਮਸੀਹ ਦਾ ਜਨਮ ਦਿਹਾੜਾ ਧੂਮ ਧਾਮ ਦੇ ਨਾਲ ਮਨਾਉਂਦਾ ਹੈ ਤੇ  ਹੁਣ ਇਸੇ ਦਿਨ ਸਰਕਾਰ ਦੇ ਵੱਲੋਂ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਉਨਾਂ ਨੇ ਇਸ ਸਬੰਧੀ ਮੰਗ ਕਰਦਿਆ ਕਿਹਾ ਕਿ ਸਾਲ ਵਿੱਚ ਇੱਕੋ ਇੱਕ ਦਿਹਾੜਾ ਯਿਸੂ ਮਸੀਹ ਦਾ ਜਨਮ ਦਿਨ ਉਹਨਾਂ ਵੱਲੋਂ ਮਨਾਇਆ ਜਾਂਦਾ ਹੈ । ਜਿਸ ਨੂੰ ਲੈ ਕੇ ਉਹ ਪੂਰਾ ਸਾਲ ਤਿਆਰੀਆਂ ਕਰਦੇ ਰਹਿੰਦੇ ਹਨ  ਅਤੇ ਇਸ ਤਿਉਹਾਰ ਦੇ ਨਾਲ ਉਹਨਾਂ ਦੇ ਧਾਰਮਿਕ ਜਜ਼ਬਾਤ ਵੀ ਜੁੜੇ ਹਨ ‌। ਪਰੰਤੂ ਜੇਕਰ ਇਸ ਦਿਨ ਚੋਣਾਂ ਹੁੰਦੀਆਂ ਹਨ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਯਿਸੂ ਮਸੀਹ ਦਾ ਜਨਮ ਦਿਹਾੜਾ ਮਨਾਉਣਾ ਫਿਕਾ ਹੋ ਜਾਵੇਗਾ। ਕਿਉਂਕਿ 24 ਦਸੰਬਰ ਰਾਤ ਅਤੇ 25 ਦਸੰਬਰ ਦਿਨ ਵੇਲੇ ਪੂਰੇ ਭਾਰਤ ਦੇ ਨਾਲ ਨਾਲ ਪੰਜਾਬ ਸੂਬੇ ਚ ਸਮੂਹ ਚਰਚਾ ਦੀ ਸੁਰੱਖਿਆ ਦੀ ਸਖਤ ਜਰੂਰਤ ਹੁੰਦੀ ਹੈ ਅਤੇ ਪ੍ਰਸ਼ਾਸਨ ਇਸ ਵਿੱਚ ਅੱਜ ਤੱਕ ਹਮੇਸ਼ਾ ਸਮਰੱਥ ਰਿਹਾ ਹੈ। ਪਰੰਤੂ ਜੇਕਰ ਇਸ ਦਿਨ ਚੋਣਾਂ ਹੁੰਦੀਆਂ ਹਨ ਤਾਂ ਸਮੁੱਚਾ ਪ੍ਰਸ਼ਾਸਨਿਕ ਅਮਲਾ ਚੋਣਾਂ ਵਿੱਚ ਰੁਝਿਆ ਹੋਣ ਕਰਕੇ ਕਿਤੇ ਨਾ ਕਿਤੇ ਉਸ ਦਿਨ ਚਰਚਾਂ ਤੇ ਕ੍ਰਿਸ਼ਚਨ ਭਾਈਚਾਰੇ ਦੀ ਸੁਰੱਖਿਆ ਲਈ ਮੁਸ਼ਕਿਲ ਪੇਸ਼ ਆਵੇਗੀ। ਇਸ ਲਈ ਇਸ ਮੰਗ ਪੱਤਰ ਰਾਹੀਂ ਕ੍ਰਿਸ਼ਚਨ ਭਾਈਚਾਰੇ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕ੍ਰਿਸ਼ਚਨ ਭਾਈਚਾਰੇ ਦੀ ਭਾਵਨਾ ਨੂੰ

ਦੇਖਦੇ ਹੋਏ ਨਗਰ ਨਿਗਮ ਅਤੇ ਕੌਂਸਲ ਦੀਆਂ ਚੋਣਾਂ ਦਸੰਬਰ ਮਹੀਨੇ ਨਾ ਕਰਵਾ ਕੇ ਜਨਵਰੀ ਮਹੀਨੇ ਚ ਕਰਵਾਈਆਂ ਜਾਣ। ਇਸ ਮੌਕੇ  ਕੋਆਰਡੀਨੇਟਰ ਮਸੀਹ ਬੰਟੀ, ਜਨਰਲ ਸਕੱਤਰ ਲੁਕਸ ਮਸੀਹ, ਕਰਨ , ਦਲੀਪ ਸਿੰਘ , ਜੋਗਿੰਦਰ,  ਬਿਕਰਮਜੀਤ ਸਿੰਘ,  ਕੁਲਦੀਪ ਸਿੰਘ ਤੇ ਹੋਰ ਮੈਂਬਰ ਹਾਜ਼ਰ ਸਨ।

  • Related Posts

    ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ

    Spread the love

    Spread the loveਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ…

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    Leave a Reply

    Your email address will not be published. Required fields are marked *