ਅਫਸਰਾਂ ਨੇ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਤੇ ਜਲਦੀ ਕਾਰਵਾਈ ਕਰਨ ਦਾ ਦਿੱਤਾ ਭਰੋਸਾ

Spread the love

 ਦੋ ਜਿਲਿਆਂ ਦੇ ਅਫਸਰਾਂ ਦੇ ਭਰੋਸਾ ਦੇਣ ਉਪਰੰਤ ਚੱਕਿਆ ਜਥੇਬੰਦੀਆਂ ਵੱਲੋਂ ਧਰਨਾ

ਜਗਰਾਉਂ, 13 ਦਸੰਬਰ (ਜਸਵਿੰਦਰ ਸਿੰਘ ਡਾਂਗੀਆ ) ਦਰਿਆ ਸਤਲੁਜ ਵਿੱਚ  ਲੁਧਿਆਣਾ ਅਤੇ ਜਲੰਧਰ ਵਾਲੇ ਪਾਸਿਓਂ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਰੋਕਣ ਸਬੰਧੀ ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਸੀਆਈਟੀ ਯੂ ਪੰਜਾਬ  ਕਿਸਾਨ ਸਭਾ ਵੱਲੋਂ ਜਗਰਾਉਂ ਜਲੰਧਰ ਰੋਡ ਤੇ ਹਾਈ ਟੈਕ ਨਾਕੇ ਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਸੜਕ ਤੇ ਧਰਨਾ ਲਾ ਦਿੱਤਾ ਜਿਸ ਤੇ ਦੋ ਜਿਲ੍ਹਿਆਂ ਦੇ ਅਫਸਰਾਂ ਨੂੰ ਮੌਕੇ ਪਰ ਆ ਕੇ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਤੇ  ਕਾਰਵਾਈ ਕਰਨ ਤੇ ਨਜਾਇਜ਼ ਮਾਈਨਿੰਗ ਨੂੰ ਬੰਦ ਕਰਨ ਉਪਰੰਤ ਹੀ ਜਥੇਬੰਦੀਆਂ ਵੱਲੋਂ ਧਰਨਾ ਚੁੱਕਿਆ ਗਿਆ ਸੀਆਈਟੀਯੂ ਦੇ ਸੂਬਾਈ ਆਗੂ ਕਾਮਰੇਡ ਅਮਰਨਾਥ ਕੁਮ ਕਲਾਂ ਅਤੇ ਦਲਜੀਤ ਕੁਮਾਰ ਗੋਰਾ ਜਮਹੂਰੀ ਕਿਸਾਨ ਸਭਾ ਦੇ ਬਲਰਾਜ ਸਿੰਘ ਕੋਟ ਉਮਰਾ ਬਲਜੀਤ ਸਿੰਘ ਗੋਰਸੀਆਂ ਤੇ ਗੁਰਦੀਪ ਸਿੰਘ ਵੱਲੋਂ ਅੱਜ ਦੇ ਧਰਨੇ ਦੀ ਅਗਵਾਈ ਕੀਤੀ ਗਈ ਤਹਿਸੀਲ ਮਹਿਤਪੁਰ ਦੇ ਨੈਬ ਤਹਿਸੀਲਦਾਰ ਅਤੇ ਸਿੱਧਵਾਂ ਬੇਟ ਤਹਿਸੀਲ ਦੇ ਨੈਬ ਤਹਸੀਲਦਾਰ ਅਤੇ ਦੋਨਾਂ ਜਿਲਿਆਂ ਦੇ ਪੁਲਿਸ ਅਧਿਕਾਰੀਆਂ  ਵੱਲੋਂ ਤਿੰਨ ਘੰਟੇ ਦੀ ਜੱਦੋ ਜਹਿਦ ਬਾਅਦ ਇਸ ਗੱਲ ਤੇ ਸਮਝੌਤਾ ਹੋਇਆ ਕਿ ਨਜਾਇਜ਼ ਮੈਨਿੰਗ ਕਰਨ ਵਾਲਿਆਂ ਤੇ ਜਲਦੀ ਤਿੰਨ ਦਿਨ ਦੇ ਅੰਦਰ ਅੰਦਰ ਸਖਤ ਕਾਰਵਾਈ ਕੀਤੀ ਜਾਊਗੀ ਅਤੇ ਦੋਨਾਂ ਜ਼ਿਲਿਆਂ ਦੇ ਅਫਸਰ ਨਜਾਇਜ਼ ਕੀਤੀ ਗਈ ਮਾਈਨਿੰਗ ਵਾਲੀ ਜਗ੍ਹਾ ਤੇ ਪਮਾਇਸ਼  ਕਰਨਗੇ ਕਾਰਵਾਈ ਕੀਤੀ ਜਾਵੇਗੀ ਅਤੇ ਨਜਾਇਜ਼ ਮੈਨਨ ਕਰਕੇ ਲਿਜਾਣ ਵਾਲਿਆਂ ਤੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਬੋਨਾ ਤੇਰਾ ਉਪਰੰਤ ਮੁੱਖ ਮੰਤਰੀ ਨੂੰ ਤਹਿਸੀਲਦਾਰਾਂ ਰਾਹੀਂ ਮੰਗ ਪੱਤਰ ਭੇਜੇ ਗਏ

ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਇਸ ਸਮਝੌਤੇ ਤੇ ਪੂਰੀ ਤਰ੍ਹਾਂ ਖਰਾ ਨਾ ਉਤਰਿਆ ਤਾਂ  ਅਗਲੇ ਹਫਤੇ ਨਵੀਂ ਰਣਨੀਤੀ ਬਣਾ ਕੇ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ

  • Related Posts

    ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ

    Spread the love

    Spread the loveਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ…

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    Leave a Reply

    Your email address will not be published. Required fields are marked *