ਗਊਸ਼ਾਲਾ ਪਿੰਡ ਭੈਣੀ ਲਈ ਬੀਬੀ ਹਰਸਿਮਰਤ ਕੌਰ ਬਾਦਲ ਵੱਲੋ ਦੋ ਲੱਖ ਦੀ ਗ੍ਰਾਂਟ ਜਾਰੀ।

Spread the love
 ਬਠਿੰਡਾ , 11 ਅਪ੍ਰੈਲ (ਰਾਮ ਸਿੰਘ ਕਲਿਆਣ )ਨਥਾਣਾ ਨਜ਼ਦੀਕ ਪਿੰਡ ਭੈਣੀ ਵਿਖੇ ਚੱਲ ਰਹੀ ਗਊਸ਼ਾਲਾ ਦੇ ਉਸਾਰੀ ਕੰਮਾਂ ਲਈ ਬੀਬੀ ਹਰਸਿਮਰਤ ਕੌਰ ਬਾਦਲ ਸੰਸਦ ਮੈਂਬਰ ਬਠਿੰਡਾ ਵੱਲੋਂ  ਐਮ ਲੈਂਡਜ ਫੰਡ ਵਿੱਚੋ  2 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਸੀਰ ਸਿੰਘ ਜੱਗਾ ਕਲਿਆਣ ਸੀਨੀਅਰ ਅਕਾਲੀ ਆਗੂ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਅਤੇ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਦੱਸਿਆ ਕਿ ਗਊਸ਼ਾਲਾ ਪਿੰਡ ਭੈਣੀ ਦੇ ਉਸਾਰੀ ਕੰਮਾਂ ਲਈ ਬੀਬਾ ਹਰਸਿਮਰਤ ਕੌਰ ਬਾਦਲ ਸੰਸਦ ਮੈਂਬਰ ਬਠਿੰਡਾ ਕੋਲੋਂ 2 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਜਿਸ ਨੂੰ ਉਨਾਂ ਵੱਲੋਂ ਮਨਜ਼ੂਰ ਕਰਦਿਆਂ ਗਊਸ਼ਾਲਾ ਪਿੰਡ ਭੈਣੀ ਵਿਖੇ ਚੱਲ ਰਹੇ ਉਸਾਰੀ ਦੇ ਕੰਮਾਂ ਲਈ ਦੋ ਲੱਖ ਰੁਪਏ ਦੀ ਗਰਾਂਟ ਜਾਰੀ ਕਰ ਦਿੱਤੀ ਹੈ।
 ਇਹ ਗਰਾਂਟ ਜਾਰੀ ਕਰਨ ਤੇ ਗਊਸ਼ਾਲਾ ਪਿੰਡ ਭੈਣੀ ਦੇ ਸੰਚਾਲਕ  ਬਾਬਾ ਪਿੱਪਲੀ ਦਾਸ ਅਤੇ ਕਮੇਟੀ ਪ੍ਰਧਾਨ ਰਾਜਵੀਰ ਸਿੰਘ ਰਾਜਾ,ਦਰਸ਼ਨ ਸਿੰਘ ਸਮੇਤ ਸਮੂਹ ਕਮੇਟੀ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਸੰਸਦ ਮੈਂਬਰ ਬਠਿੰਡਾ ਦਾ ਧੰਨਵਾਦ ਕੀਤਾ।
  • Related Posts

    ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ

    Spread the love

    Spread the loveਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ…

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    Leave a Reply

    Your email address will not be published. Required fields are marked *