ਦਾਣਾ ਮੰਡੀ ਚੀਦਾ ਵਿੱਚ ਪੰਦਰਾਂ ਦਿਨਾਂ ਤੋਂ ਰੁਲ ਰਹੇ ਕਿਸਾਨ-

Spread the love
ਦਾਣਾ ਮੰਡੀ ਚੀਦਾ ਵਿੱਚ ਪੰਦਰਾਂ ਦਿਨਾਂ ਤੋਂ ਰੁਲ ਰਹੇ ਕਿਸਾਨ-
 ਬਾਘਾ ਪੁਰਾਣਾ , 21 ਨਵੰਬਰ ( ਪ ਪ ) – ਅੱਜ ਬੀ ਕੇ ਯੂ ਉਗਰਾਹਾਂ ਬਲਾਕ ਬਾਘਾ ਪੁਰਾਣਾ ਦੇ ਪ੍ਰਧਾਨ ਗੁਰਦਾਸ ਸਿੰਘ ਸੇਖਾ, ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ ਘੋਲੀਆ, ਮੀਤ ਪ੍ਰਧਾਨ ਗੁਰਦੇਵ ਸਿੰਘ ਡੇਮਰੂ, ਖਜਾਨਚੀ ਅਜੀਤ ਸਿੰਘ ਡੇਮਰੂ, ਸਲਾਹਕਾਰ ਸੁਖਵਿੰਦਰ ਸਿੰਘ ਕਾਲਾ ਲੰਗਿਆਣਾ ਅਤੇ ਰਛਪਾਲ ਸਿੰਘ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਜਨਰਲ ਸਕੱਤਰ ਬੀ ਕੇ ਯੂ ਉਗਰਾਹਾਂ ਪਿੰਡ ਇਕਾਈ ਚੀਦਾ ਗੁਰਤੀਰ ਸਿੰਘ ਚੀਦਾ ਅਤੇ ਪ੍ਰਧਾਨ ਅੰਗਰੇਜ਼ ਸਿੰਘ ਅਤੇ ਖਜਾਨਚੀ ਬਸੰਤ ਸਿੰਘ ਵੱਲੋਂ ਪਿੰਡ ਚੀਦਾ ਦੀ ਮੰਡੀ ਵਿਚ ਪਿਛਲੇ ਪੰਦਰਾਂ ਸੋਲਾਂ  ਦਿਨਾਂ ਤੋਂ ਝੋਨਾ ਵੇਚਣ ਲਈ ਬੇਵੱਸ ਬੈਠੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸਾਨ ਬਲਤੇਜ ਸਿੰਘ ਮੱਲ੍ਹੀ ਅਤੇ ਮੱਖਣ ਸਿੰਘ ਜੋ ਸਰਕਾਰ ਦੇ ਰਿਕਮੈਡ ਕੀਤੇ ਪੀ ਆਰ 126 ਝੋਨੇ ਦੀ ਬਿਜਾਈ ਸਹੀ ਢੰਗ ਨਾਲ ਸਹੀ ਸਮੇਂ ਕਰਕੇ ਐਹਨ ਪੂਰੀ ਤਰ੍ਹਾਂ ਪਕਾਕੇ ਝੋਨੇ ਦਾ ਵੱਢਣ ਤੋਂ ਪਹਿਲਾਂ ਸੈਂਪਲ ਲਿਆਕੇ ਆੜਤੀਏ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀ ਨੂੰ ਵਿਖਾ ਕੇ ਝੋਨਾ ਵੱਢ ਕੇ ਮੰਡੀ ਲਿਆਂਦਾ ਪਰ ਇਸ ਸਭ ਕੁਝ ਦੇ ਬਾਵਜੂਦ ਵੀ ਅੱਜ ਮੰਡੀ ਵਿੱਚ ਰੁਲਦਿਆਂ ਨੂੰ ਪੰਦਰਾਂ ਸੋਲਾਂ ਦਿਨ ਹੋ ਗਏ ਹਨ। ਸਰਕਾਰੀ ਏਜੰਸੀਆਂ ਦਾ ਇੰਸਪੈਕਟਰ ਅਤੇ ਸ਼ੈਲਰ ਮਾਲਕਾਂ ਦਾ ਵਰਕਰ ਆਕੇ ਝੋਨੇ ਦੇ ਸੈਂਪਲ ਨੂੰ ਹਰ ਰੋਜ਼ ਫੇਲ੍ਹ ਇਹ ਕਹਿ ਕੇ ਕਰ ਦਿੰਦਾ ਹੈ ਕਿ ਹਾਲੇ ਝੋਨੇ ਵਿੱਚ ਨਮੀ ਜ਼ਿਆਦਾ ਹੈ ਪਰ ਕਿਸਾਨਾਂ ਨੇ ਦੱਸਿਆ ਕਿ ਸਾਡੇ ਸਾਹਮਣੇ ਕੱਢੇ ਗਏ ਮੌਸਚਰ ਨੂੰ ਮਸ਼ੀਨ 18% ਦੱਸਦੀ ਹੈ ਪਰ ਫਿਰ ਵੀ ਝੋਨੇ ਦੀ ਖਰੀਦ ਕਰਨ ਸਬੰਧੀ ਟਾਲ ਮਟੋਲ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਸਰਕਾਰ ਅਤੇ ਆੜ੍ਹਤੀਆਂ ਤੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਜਦ ਝੋਨੇ ਦਾ ਸੈਂਪਲ ਪਹਿਲਾਂ ਵਿਖਾਕੇ ਵੱਢਿਆ ਗਿਆ ਤਾਂ ਵੀ ਇਹ ਹਾਲ ਹੋ ਰਿਹਾ ਜੇਕਰ ਅਸੀਂ ਆਪਣੀ ਮਰਜ਼ੀ ਨਾਲ ਝੋਨੇ ਨੂੰ ਵੱਢਕੇ ਮੰਡੀ ਵਿੱਚ ਲੈ ਆਉਂਦੇ ਤਾਂ ਸਾਰਾ ਠੀਕਰਾ ਸਾਡੇ ਸਿਰ ਭੰਨ ਦੇਣਾ ਸੀ।ਇਸ ਮੌਕੇ ਕਿਸਾਨ ਆਗੂ ਗੁਰਤੀਰ ਸਿੰਘ ਚੀਦਾ ਨੇ ਕਿਸਾਨਾਂ ਸਾਹਮਣੇ ਹੀ ਮੌਕੇ ਤੇ ਐਸ ਡੀ ਐਮ ਬਾਘਾ ਪੁਰਾਣਾ ਨਾਲ ਫੋਨ ਤੇ ਗੱਲ ਕਰਦਿਆਂ ਕਿਸਾਨਾਂ ਦੀਆਂ ਮੁਸਕਲਾਂ ਦੱਸੀਆਂ ਤਾਂ ਉਹਨਾਂ ਨੇ ਤਰੁੰਤ ਬਹੁਤ ਹੀ ਸਲੀਕੇ ਨਾਲ ਗੱਲਬਾਤ ਕਰਦਿਆਂ ਭਰੋਸਾ ਦਿੱਤਾ ਕਿ ਕੱਲ੍ਹ ਤੱਕ ਚੀਦਾ ਮੰਡੀ ਵਿੱਚੋਂ ਸਾਰੇ ਝੋਨੇ ਦੀ ਖਰੀਦ ਕੀਤੀ ਜਾਵੇਗੀ
ਅਤੇ ਕਿਸਾਨ ਆਗੂਆਂ ਨੇ ਕਿਹਾ ਜੇਕਰ ਕੱਲ੍ਹ ਤੱਕ ਕੋਈ ਹੱਲ ਨਾ ਹੋਇਆ ਤਾਂ ਸਾਨੂੰ ਮਜ਼ਬੂਰਨ ਧਰਨਾ ਲਾਉਣਾ ਪਵੇਗਾ। ਇਸ ਮੌਕੇ ਕੁਲਜੀਤ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਰੈਕਾਂ, ਬਿੰਦਰ ਸਿੰਘ ਖੇਤਾ ਵਾਲਾ,ਮੀਤ ਪ੍ਰਧਾਨ ਗੁਰਸੇਵਕ ਸਿੰਘ, ਸਲਾਹਕਾਰ ਤਰਸੇਮ ਸਿੰਘ ਸੇਮਾ, ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਫੌਜੀ, ਸੰਗਠਨ ਸਕੱਤਰ ਕਾਲਾ, ਸਲਾਹਕਾਰ ਕੁਲਬੀਰ ਸਿੰਘ ਭਾਊ, ਹਰਭਜਨ ਸਿੰਘ ਬੂਟਾ, ਬਿੰਦਰ ਸਿੰਘ ਸਿਵੀਆ ਵਾਲਾ, ਗੁਰਚਰਨ ਸਿੰਘ ਤੋਤਾ , ਸ਼ਿਵਚਰਨ ਸਿੰਘ ਮੀਰਾਬ, ਗੁਰਜੰਟ ਸਿੰਘ ਜੰਟਾ, ਜਗਦੇਵ ਸਿੰਘ ਜੱਗਾ ਆਦਿ ਕਿਸਾਨ  ਹਾਜ਼ਰ ਸਨ।
More News

Youtube

Facebook

Whatsapp

Home

 

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *