“ਨਸ਼ਾ ਬੰਦ ਕਰੋ ਨਹੀਂ ਤਾਂ ਸੋਧਾ ਲਾਵਾਂਗੇ”-ਬਲੀਏਵਾਲ ‘ਚ ਨਿਹੰਗ ਸਿੰਘ ਜਥੇਬੰਦੀਆਂ ਦਾ ਅਲਟੀਮੇਟਮ  ਪਿੰਡ ਚੌਂਤਾ ਦੇ ਨਾਲ ਲੱਗਦਾ ਪਿੰਡ ਬਲੀਏਵਾਲ ਵੀ ਨਸ਼ੇ ਦੀ ਦਲਦਲ ‘ਚ ਧਸਿਆ, ਔਰਤਾਂ ਨੇ ਪਿੰਡ ਉਜੜਨ ਦਾ ਖ਼ਦਸ਼ਾ ਜਤਾਇਆ  

Spread the love
ਮਾਛੀਵਾੜਾ ਸਾਹਿਬ, 15 ਜੁਲਾਈ (ਸੁੱਚਾ ਬੰਗੜ) =ਹਲਕਾ ਸਾਹਨੇਵਾਲ ਦਾ ਪਿੰਡ ਚੌਂਤਾ ਜੋ ਨਸ਼ਿਆਂ ਦੀ ਤਸਕਰੀ ਕਾਰਨ “ਪੰਜਾਬ ਦੀ ਚਿੱਟੇ ਦੀ ਰਾਜਧਾਨੀ” ਵਜੋਂ ਬਦਨਾਮ ਹੈ, ਹੁਣ ਇਸ ਦਾ ਅਸਰ ਨਾਲ ਲੱਗਦੇ ਪਿੰਡ ਬਲੀਏਵਾਲ ‘ਤੇ ਵੀ ਪੈਣ ਲੱਗਾ ਹੈ। ਪਿੰਡ ਵਾਸੀਆਂ ਮੁਤਾਬਕ ਬਲੀਏਵਾਲ ਵੀ ਹੁਣ ਨਸ਼ਿਆਂ ਦੀ ਦਲਦਲ ‘ਚ ਤੇਜ਼ੀ ਨਾਲ ਧਸ ਰਿਹਾ ਹੈ। ਬੁੱਧਵਾਰ ਨੂੰ ਬੁੱਢਾ ਦਲ ਅਤੇ ਤਰਨਾ ਦਲ ਨਾਲ ਸਬੰਧਿਤ ਨਿਹੰਗ ਸਿੰਘ ਜਥੇਬੰਦੀਆਂ ਦਾ ਜਥਾ ਬਲੀਏਵਾਲ ਪਹੁੰਚਿਆ। ਨਿਹੰਗ ਸਿੰਘਾਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਕਿਹਾ ਕਿ ਨਸ਼ਾ ਵੇਚਣ ਵਾਲੇ ਹੁਣੇ ਸੁਧਰ ਜਾਣ, ਨਹੀਂ ਤਾਂ ਨਿਹੰਗ ਫੌਜਾਂ ਖੁਦ ਸੋਧਾ ਲਾਉਣਗੀਆ। ਨਿਹੰਗ ਸਿੰਘ ਜਥੇਬੰਦੀ ਦੇ ਆਗੂ ਬਾਬਾ ਅਵਤਾਰ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਬਲੀਏਵਾਲ ‘ਚ ਚਿੱਟੇ ਦੀ ਤਸਕਰੀ ਅਤੇ ਨਸ਼ਾ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਪੁਲਸ ਵੱਲੋਂ ਠੋਸ ਕਾਰਵਾਈ ਨਾ ਹੋਣ ਕਾਰਨ ਇਹ ਨੌਬਤ ਆਈ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੁਲਸ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦਿੰਦਿਆਂ ਕਿਹਾ ਕਿ ਸਰਕਾਰ ਆਪਣੀਆਂ ਟੀਮਾਂ ਭੇਜ ਕੇ ਜ਼ਮੀਨੀ ਹਕੀਕਤ ਦੇਖੇ। ਨਿਹੰਗ ਸਿੰਘ ਆਗੂਆਂ ਨੇ ਕਿਹਾ ਕਿ ਸਰਕਾਰ ਨਸ਼ਾ ਕਰਨ ਵਾਲਿਆਂ ਦਾ ਇਲਾਜ ਨਸ਼ਾ ਛੁਡਾਓ ਕੇਂਦਰਾਂ ‘ਚ ਕਰਵਾਏ ਅਤੇ ਤਸਕਰਾਂ ‘ਤੇ ਸਖ਼ਤ ਕਾਰਵਾਈ ਕਰੇ। ਜੇਕਰ ਪ੍ਰਸ਼ਾਸਨ ਨਾ ਚੇਤਿਆ ਤਾਂ ਖਾਲਸਾ ਫੌਜ ਮੋਰਚਾ ਸੰਭਾਲਣ ਲਈ ਮਜ਼ਬੂਰ ਹੋਵੇਗੀ। ਨਿਹੰਗਾਂ ਦੇ ਪਹੁੰਚਣ ‘ਤੇ ਪਿੰਡ ਦੀਆਂ ਔਰਤਾਂ ਨੇ ਵੀ ਦਰਦ ਭਰਿਆ ਵਿਰਲਾਪ ਕੀਤਾ। ਅੱਖਾਂ ‘ਚ ਹੰਝੂ ਲੈ ਕੇ ਔਰਤਾਂ ਨੇ ਕਿਹਾ ਕਿ ਨਸ਼ੇ ਕਾਰਨ ਸਾਡੇ ਪੁੱਤ, ਭਰਾ ਅਤੇ ਪਤੀ ਤਬਾਹ ਹੋ ਰਹੇ ਹਨ। ਜੇਕਰ ਸਰਕਾਰ ਨੇ ਹੁਣੇ ਕਦਮ ਨਾ ਚੁੱਕੇ ਤਾਂ ਸਾਡਾ ਪਿੰਡ ਉਜੜ ਜਾਵੇਗਾ। ਔਰਤਾਂ ਨੇ ਸਾਫ਼ ਕਿਹਾ, “ਸਾਨੂੰ ਮੁਫ਼ਤ ਰਾਸ਼ਨ ਅਤੇ ਪੈਸੇ ਨਹੀਂ ਚਾਹੀਦੇ। ਸਾਨੂੰ ਆਪਣੇ ਨੌਜਵਾਨ ਬਚਾਉਣ ਲਈ ਸਖ਼ਤ ਕਾਰਵਾਈ ਚਾਹੀਦੀ ਹੈ।” ਇੱਕ ਔਰਤ ਨੇ ਦੋਸ਼ ਲਗਾਇਆ ਕਿ ਜਦੋਂ ਉਹ ਤਸਕਰਾਂ ਨੂੰ ਰੋਕਦੀ ਹੈ ਤਾਂ ਉਸ ਨੂੰ ਧਮਕੀਆਂ ਮਿਲਦੀਆਂ ਹਨ। ਡਰ ਕਾਰਨ ਕੋਈ ਵੀ ਮੂੰਹ ਨਹੀਂ ਖੋਲ੍ਹਦਾ। ਉਨ੍ਹਾਂ ਕਿਹਾ ਕਿ ਪਿੰਡ ਦੇ ਹਰੇਕ ਨੂੰ ਪਤਾ ਹੈ ਕਿ ਕਿਹੜੇ ਘਰਾਂ ‘ਚ ਨਸ਼ਾ ਵਿਕਦਾ ਹੈ, ਪਰ ਪੁਲਸ ਚੁੱਪ ਬੈਠੀ ਹੈ।
  • Related Posts

    ਗ਼ਦਰੀ ਬਾਬਿਆਂ ਅਤੇ ਬੱਬਰ ਅਕਾਲੀ ਦੇਸ਼ ਵਿਚ ਹਥਿਆਰਬੰਦ ਇਨਕਲਾਬ ਦੇ ਹਾਮੀ ਸਨ- ਅਮੋਲਕ ਸਿੰਘ 

    Spread the love

    Spread the love ਬਲਾਚੌਰ 15 ਜੁਲਾਈ ( ਜਤਿੰਦਰ ਪਾਲ ਸਿੰਘ ਕਲੇਰ )-ਇਨਕਲਾਬੀ ਗ਼ਦਰੀ ਸੂਰਬੀਰਾਂ ਅਤੇ ਬੱਬਰ ਅਕਾਲੀਆਂ ਦਾ ਦੇਸ਼ ਨੂੰ ਆਜ਼ਾਦ ਕਰਾਉਣ ਦਾ ਮੱਕਸਦ ਹੀ ਕੁਝ ਹੋਰ ਸੀ। ਉਹਨਾਂ ਸਿੱਖ…

     ਸਕੂਲ ਬੱਸ ਦੀ ਲਪੇਟ ‘ਚ ਆਇਆ 3 ਸਾਲਾ ਮਾਸੂਮ ਬੱਚਾ, ਮੌਕੇ ‘ਤੇ ਤੋੜਿਆ ਦਮ    ਭੈਣ ਨੂੰ ਬੱਸ ‘ਚ ਬਿਠਾਉਣ ਗਿਆ ਸੀ, ਡਰਾਈਵਰ ਬੱਸ ਭਜਾ ਕੇ ਲੈ ਗਿਆ, ਪੁਲਸ ਨੇ ਕੀਤੀ ਗ੍ਰਿਫਤਾਰੀ

    Spread the love

    Spread the loveਮਾਛੀਵਾੜਾ ਸਾਹਿਬ,15 ਜੁਲਾਈ (ਸੁੱਚਾ ਬੰਗੜ)-ਥਾਣਾ ਕੂੰਮਕਲਾਂ ਦੇ ਅਧੀਨ ਆਉਂਦੇ ਪਿੰਡ ਸਾਲੂ ਭੈਣੀ ‘ਚ ਅੱਜ ਇੱਕ ਭਿਆਨਕ ਹਾਦਸਾ ਵਾਪਰ ਗਿਆ। ਸਕੂਲ ਬੱਸ ਦੀ ਚਪੇਟ ‘ਚ ਆਉਣ ਕਾਰਨ 3 ਸਾਲ…

    Leave a Reply

    Your email address will not be published. Required fields are marked *