ਬਾਬਾ ਨੰਦ ਸਿੰਘ ਜੀ ਦੀ ਬਰਸੀ ਸਮਾਗਮ ਮੌਕੇ ਸੰਗਤਾਂ ਲਈ ਠੰਢੇ ਖਸ ਖਸ ਵਾਲੇ ਦੁੱਧ ਦੀਆਂ ਬੋਤਲਾਂ ਦਾ ਫ੍ਰੀ ਲੰਗਰ ਲਗਾਇਆ

Spread the love
ਜਗਰਾਉਂ 27 ਅਗਸਤ (ਜਸਵਿੰਦਰ ਸਿੰਘ ਡਾਂਗੀਆ)ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਬਰਸੀ ਮੌਕੇ ਨਾਨਕਸਰ ਬਰਸੀ ਸਮਾਗਮ ਵਿੱਚ ਪਹੁੰਚ ਰਹੀਆਂ ਸੰਗਤਾਂ ਲਈ ਠੰਢੇ ਖਸ ਖਸ ਵਾਲੇ ਦੁੱਧ ਦੀਆਂ ਬੋਤਲਾਂ ਦਾ ਫ੍ਰੀ ਲੰਗਰ ਲਗਾਇਆ ਗਿਆ | ਇਸ ਮੌਕੇ ਨੋਜਵਾਨਾ ਵਿੱਚ ਇਸ ਹਰਬਲ ਡਰਿੰਕ ਦਾ ਉਤਸ਼ਾਹ ਦੇਖਣ ਯੋਗ ਸੀ|ਪੱਤਰਕਾਰ ਨਾਲ ਗੱਲਬਾਤ ਕਰਦਿਆਂ ਖਸਖਸ ਵਾਲਾ ਮੇਵਾ ਮਿਲਕ ਦੇ ਪ੍ਰਬੰਧਕ ਲਵਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਖ਼ਸਖ਼ਸ ਵਾਲਾ ਮੇਵਾ ਮਿਲਕ ਬਿਨਾਂ ਕੈਮੀਕਲ  ਤੋਂ ਤਿਆਰ ਕੀਤਾ ਜਾਂਦਾ ਹੈ |ਉਹਨਾਂ ਕਿਹਾ ਕਿ ਇਸ ਵਿਚ ਖਸਖਸ,ਕਾਜੂ ਤੋ ਇਲਾਵਾ ਅਸ਼ਵਗੰਧਾ ਵਰਗੀਆ ਵਡਮੁੱਲ ਜੜੀ ਬੂਟੀਆਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ|ਉਹਨਾਂ ਕਿਹਾ ਕਿ ਨੋਜਵਾਨਾ ਨੂੰ ਅਜਿਹੇ ਹਰਬਲ ਡਰਿੰਕ ਨੂੰ ਤਰਜੀਹ ਦੇਣ ਦੀ ਲੋੜ ਹੈ| ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਬਰਸੀ ਮੌਕੇ ਨੋਜਵਾਨ ਸੇਵਾਦਾਰਾਂ ਨੇ ਖ਼ਸਖ਼ਸ ਵਾਲਾ ਮੇਵਾ ਮਿਲਕ ਦੀ ਟੀਮ ਦਾ ਭਰਪੂਰ ਸਹਿਯੋਗ ਦਿੱਤਾ| ਇਸ ਮੌਕੇ ਸੰਗਤਾਂ ਨੇ ਵੀ ਇਸ ਹੁੰਮਸ ਭਰੀ ਗਰਮੀ ਵਿਚ ਠੰਡਾ ਖਸਖਸ ਵਾਲਾ ਦੁੱਧ ਪੀ ਕੇ ਰਾਹਤ ਮਹਿਸੂਸ ਕੀਤੀ|  ਇਸ ਮੌਕੇ ਖਸਖਸ ਵਾਲਾ ਮੇਵਾ ਮਿਲਕ ਦੇ ਪ੍ਰਬੰਧਕਾਂ ਨੇ ਨੋਜਵਾਨ ਸੇਵਾਦਾਰਾਂ ਦਾ ਧੰਨਵਾਦ ਕੀਤਾ
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *