ਸਮਾਜ ਸੇਵੀ ਸੰਸਥਾ ਯੂ ਐਮ ਸੀ ਏ ਫਾਊਂਡੇਸ਼ਨ ਇੰਡੀਆ ਜੀਵਨ ਦਾਨ ਗਰੁੱਪ ਵੱਲੋਂ ਬੇਟੀ ਅੰਜਲੀ ਦੇਵੀ ਨੂੰ ਵਿਆਹ ਤੇ 11ਹਜ਼ਾਰ ਰੁਪਏ ਸ਼ਗਨ ਦਿੱਤਾ

Spread the love

 ਸ਼੍ਰੀ ਅਨੰਦਪੁਰ ਸਾਹਿਬ, ਨੂਰਪੁਰ ਬੇਦੀ 16 ਦਸੰਬਰ (ਦਲਜੀਤ ਚਨੌਲੀ )-ਫਾਊਂਡਰ ਸੁਨੀਲ ਦੱਤ ਸ਼ਰਮਾ ਦੀ ਅਗਵਾਈ ਹੇਠ ਯੂ ਐਮ ਸੀ ਏ ਫਾਊਂਡੇਸ਼ਨ ਇੰਡੀਆ ਜੀਵਨ ਦਾਨ ਸੰਸਥਾ ਵਲੋਂ ਪਿੰਡ ਮਥੁਰਾ ਤਹਿਸੀਲ ਸ਼੍ਰੀ ਅਨੰਦਪੁਰ ਸਾਹਿਬ ਜਿਲਾ ਰੂਪਨਗਰ ਦੀ ਵਾਸੀ ਬੇਟੀ ਅੰਜਲੀ ਦੇਵੀ  ਅਤੇ ਮਾਤਾ ਸੀਮਾ ਦੇਵੀ ਨੂੰ 10 ਦਸੰਬਰ ਨੂੰ ਵਿਆਹ ਤੇ 11ਹਜਾਰ  ਰੁਪਏ ਸ਼ਗਨ ਵਜੋਂ ਦਿੱਤੇ। ਕੁਆਡੀਨੇਟਰ ਮੈਡਮ ਜੋਤੀ ਸ਼ਰਮਾ ਜ਼ਿਲ੍ਹਾ ਰੂਪਨਗਰ ਨੇ ਆਖਿਆ ਕਿ ਜੀਵਨ ਦਾਨ ਸੰਸਥਾ (ਯੂ ਐਮ ਸੀ ਏ) ਫਾਊਂਡੇਸ਼ਨ ਹਮੇਸ਼ਾ ਹੀ ਸਮਾਜ ਭਲਾਈ ਦੇ ਕਾਰਜ ਕਰਦੀ ਹੈ। ਜਿਸ ਦੇ ਨਾਲ ਮਾਨਵਤਾ ਦਾ ਭਲਾ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਬੇਟੀ ਅੰਜਲੀ ਦੇਵੀ ਨੇ  ਇਸ ਸੰਸਥਾ ਅੰਦਰ 1500 ਸੋ ਰੁਪਏ ਲਗਾ ਕੇ ਮੈਂਬਰਸ਼ਿਪ ਹਾਸਲ ਕੀਤੀ ਸੀ ਤੇ 90 ਦਿਨ ਤੋਂ ਬਾਅਦ 10 ਦਸੰਬਰ ਨੂੰ ਵਿਆਹ ਵਾਲੇ ਦਿਨ 11 ਹਜਾਰ  ਰੁਪਏ ਸ਼ਗਨ ਵਜੋ ਦਿੱਤੇ। ਇਸ ਮੌਕੇ ਕੋਆਰਡੀਨੇਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਜਦੋਂ ਵੀ ਕੋਈ ਵਿਅਕਤੀ ਇਸ ਸੰਸਥਾ ਦੇ ਅੰਦਰ 1500 ਸੋ ਰੁਪਏ ਲਗਾ ਕੇ ਮੈਂਬਰਸ਼ਿਪ ਲੈਂਦਾ ਹੈ ਤਾਂ ਉਹ ਵਿਅਕਤੀ 90 ਦਿਨ ਤੋਂ ਬਾਅਦ ਐਮਰਜੈਂਸੀ ਡੋਨੇਸ਼ਨ 10 ਤੋਂ 15 ਹਜਾਰ ਰੁਪਏ ਪ੍ਰਾਪਤ ਕਰ ਸਕਦਾ ਹੈ। ਜਦੋਂ ਕੋਈ ਬੇਟੀ 1500 ਸੋ ਰੁਪਏ ਲਗਾ ਕੇ ਸੰਸਥਾ ਦੇ ਅੰਦਰ ਮੈਂਬਰਸ਼ਿਪ ਲੈਂਦੀ ਹੈ ਤਾਂ ਉਸ ਨੂੰ 90 ਦਿਨ ਤੋਂ ਬਾਅਦ 2100 ਸੋ  ਰੁਪਏ ਤੋਂ ਲੈ ਕੇ ਇਕ ਲੱਖ ਰੁਪਏ ਦੇ ਵਿਚਕਾਰ ਸ਼ਗਨ ਰਾਸੀ ਮਿਲਦੀ ਹੈ। ਬੇਟੀ ਅੰਜਲੀ ਦੇਵੀ ਪਿੰਡ ਮਥੁਰਾ ਜਿਲਾ ਰੂਪਨਗਰ ਨੇ 11 ਹਜਾਰ ਰੁਪਏ ਉਸ ਦੇ ਬੈਂਕ ਖਾਤੇ ਵਿੱਚ ਪੈਣ ਤੇ ਯੂ ਐਮ ਸੀ ਏ ਫਾਊਂਡਰੇਸ਼ਨ ਜੀਵਨ ਦਾਨ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਜੋ ਕਿ ਲਗਾਤਾਰ ਸਮਾਜ ਭਲਾਈ ਦੇ ਕਾਰਜ ਕਰ ਰਹੇ ਹਨ।ਇਸ ਖੁਸ਼ੀ ਦੇ ਮੌਕੇ ਪਹੁੰਚੇ  ਕੋਆਰਡੀਨੇਟਰ ਮੈਡਮ ਜੋਤੀ ਸ਼ਰਮਾ, ਸੰਜੀਵ ਕੁਮਾਰ, ਤਰਨਜੀਤ ਸਿੰਘ,

ਮੈਡਮ ਬਲਜੀਤ ਕੌਰ ਅਤੇ ਗੁਰਮੀਤ ਸਿੰਘ ਨੇ ਵਿਆਹ ਸਮਾਗਮ ਵਿੱਚ ਪਹੁੰਚ ਕਿ ਬੇਟੀ ਨੂੰ ਆਸ਼ੀਰਵਾਦ ਦਿੱਤਾ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *