ਗਿੱਦੜਬਾਹਾ, ਜੂਨ (ਲਖਵੀਰ ਸਿੰਘ ਧੂਲਕੋਟੀਆ)- ਸੰਤ ਸ਼੍ਰੋਮਣੀ ਗੁਰੂ ਕਬੀਰ ਸਾਹਿਬ ਜੀ ਦੇ 627 ਜਨਮ ਦਿਹਾੜੇ ਉੱਪਰ ਸ਼ੋਭਾ ਯਾਤਰਾ ਸਜਾਈ ਗਈ ਇਸ ਮੌਕੇ ਬਹੁਜਨ ਸੁਰੱਖਿਆ ਦਲ ਪੰਜਾਬ ਪ੍ਰਧਾਨ ਧਰਮਪਾਲ ਧੰਮੀ ਨੇ ਸਮੁੱਚੇ ਸਮਾਜ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸਤਿਗੁਰੂ ਕਬੀਰ ਮਹਾਰਾਜ ਜੀ ਨੇ ਸਾਨੂੰ ਆਪਸ ਵਿੱਚ ਪਿਆਰ ਸਦਾਚਾਰ ਭਾਈਚਾਰਕਤਾ ਅਤੇ ਸੱਚ ਦੇ ਰਾਹ ਉੱਪਰ ਚੱਲਣ ਦਾ ਸੰਦੇਸ਼ ਦਿੱਤਾ ਹੈ ਪਾਖੰਡਵਾਦ ਤੋਂ ਦੂਰ ਹੋ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ ਕਿਉਂਕਿ ਸੰਤ ਸ਼੍ਰੋਮਣੀ ਕਬੀਰ ਸਾਹਿਬ ਸੰਤ ਸ਼੍ਰੋਮਣੀ ਰਵਿਦਾਸ ਮਹਾਰਾਜ ਜੋ ਆਪਸ ਵਿੱਚ ਸਮਕਾਲੀਨ ਸੰਤ ਸਨ ਉਹਨਾਂ ਨੇ ਹਮੇਸ਼ਾ ਸੱਚ ਦੇ ਰਾਹ ਤੇ ਚਲਦਿਆਂ ਉਸ ਵਕਤ ਦੇ ਹੁਕਮਰਾਨਾ ਨਾਲ ਟੱਕਰ ਲਈ ਜੋ ਜਬਰ ਜੁਲਮ ਦੇ ਹਮਾਇਤੀ ਸਨ ਅਤੇ ਉਹਨਾਂ ਹੁਕਮਰਾਨਾ ਨੂੰ ਪਾਰਬ੍ਰਹਮ ਸੱਚ ਦਾ ਰਸਤਾ ਦਿਖਾਇਆ ਅਤੇ ਪਖੰਡਵਾਦ ਤੋਂ ਦੂਰ ਹੋ ਕੇ ਮਾਨਵਤਾ ਹਿੱਤ ਰਹਿਣ ਲਈ ਸੰਦੇਸ਼ ਦਿੱਤਾ ! ਇਸ ਮੌਕੇ ਡਾ: ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਆਪਸ ਵਿੱਚ ਭਰਾ ਹਾਂ ਅਤੇ ਗਰੀਬ ਮਜਲੂਮਾਂ ਲਈ ਹਮੇਸ਼ਾ ਅੱਗੇ ਹੋ ਕੇ ਕੰਮ ਕਰਾਂਗੇ ! ਇਸ ਮੌਕੇ ਗੁਰਜੀਤ ਸਿੰਘ , ਬਿਨਟੂ ਸਿਲਣ , ਦਲੀਪ ਕੁਮਾਰ , ਬਲਜੀਤ ਸਿੰਘ , ਅਨਮੋਲ ਸਿਲਣ , ਆਰੀਅਨ ਅਤੇ ਮਲੋਟ ਤੋਂ ਸਪੈਸ਼ਲ ਤੌਰ ਤੇ ਆਏ ਸੁਦੇਸ਼ ਕਾਇਤ ਮੌਜੂਦ ਸਨ ਅਤੇ ਸ਼ੋਭਾ ਯਾਤਰਾ ਮੌਕੇ ਸਭ ਨੇ ਮਿਲ ਕੇ ਠੰਡੇ ਮਿੱਠੇ ਜਲ ਦੀ ਸੇਵਾ ਕੀਤੀ।






