ਚਲੋ ਬੁਲਾਵਾ ਆਇਆ ਹੈ, ਮਾਤਾ ਨੇ ਬੁਲਾਇਆ ਹੈ’

Spread the love

ਮਾਛੀਵਾਡ਼ਾ ਸਾਹਿਬ, 1 ਅਪ੍ਰੈਲ (ਸੁੱਚਾ ਬੰਗੜ) – ਸ੍ਰੀ ਦੁਰਗਾ ਸ਼ਕਤੀ ਮੰਦਿਰ ਕਮੇਟੀ ਵੱਲੋਂ ਹਰੇਕ ਸਾਲ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਮਾਛੀਵਾਡ਼ਾ ਤੋਂ ਪੈਦਲ ਜਾਂਦਾ ਜਥਾ ਅੱਜ ਤਡ਼ਕੇ 2 ਵਜੇ ਮੰਦਿਰ ਤੋਂ ਮਾਤਾ ਦੇ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਇਆ। ਅੱਜ 65ਵੀਂ ਸਲਾਨਾ ਪੈਦਲ ਯਾਤਰਾ ਲਈ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਦਿਖਾਈ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯਾਤਰਾ ਇੰਚਾਰਜ਼ ਸ਼ਿਵਚਰਨ ਸ਼ਰਮਾ ਅਤੇ ਅਸ਼ੋਕ ਲੀਹਲ ਤੇ ਪ੍ਰਧਾਨ ਨੰਦ ਕਿਸ਼ੋਰ ਨੇ ਦੱਸਿਆ ਕਿ ਅੱਜ ਪੈਦਲ ਯਾਤਰਾ ਵਿਚ ਪੁਰਸ਼ਾਂ ਤੋਂ ਇਲਾਵਾ ਔਰਤਾਂ ਅਤੇ ਬੱÎਚਿਆਂ ਸਮੇਤ 2500 ਤੋਂ ਵੀ ਵੱਧ ਸ਼ਰਧਾਲੂ ਇੱਕ ਵੱਡੇ ਜੱਥੇ ਦੇ ਰੂਪ ਵਿਚ ਨੈਣਾ ਦੇਵੀ ਦੇ ਦਰਸ਼ਨਾਂ ਲਈ ਰਵਾਨਾ ਹੋਏ। ਇਹ ਪੈਦਲ ਯਾਤਰਾ ਕਰ ਰਹੇ ਸ਼ਰਧਾਲੂਆਂ ਲਈ ਹੰਬੋਵਾਲ, ਰੋਡ ਮਾਜਰੀ, ਰਾਜੇਵਾਲ ਰਾਜਪੂਤਾਂ ਤੇ ਸਤਲੁਜ ਦਰਿਆ ਕਿਨਾਰੇ ਪਿੰਡਾਂ ਦੇ ਨਿਵਾਸੀਆਂ ਵੱਲੋਂ ਲੰਗਰ ਲਗਾਏ ਗਏ ਸਨ। ਸ਼ਰਧਾਲੂਆਂ ਦਾ ਇਹ ਜੱਥਾ ਅੱਜ ਪੈਦਲ ਯਾਤਰਾ ਕਰਦਾ ਹੋਇਆ ਸ਼ਾਮ ਨੂੰ ਪਿੰਡ ਥਾਣੇ ਦੇ ਪੱਤਣ ਪਹੁੰਚੇਗਾ ਜਿੱਥੇ ਰਾਤ ਨੂੰ ਅਰਾਮ ਕਰਨ ਤੋਂ ਬਾਅਦ ਸ਼ਰਧਾਲੂ ਆਪਣੀ ਅਗਲੀ ਯਾਤਰਾ ਸ਼ੁਰੂ ਕਰਨਗੇ। 2 ਅਪ੍ਰੈਲ ਦੀ ਸ਼ਾਮ ਨੂੰ ਸ਼ਰਧਾਲੂ ਨੈਣਾ ਦੇਵੀ ਮੰਦਿਰ ਵਿਖੇ ਪਹੁੰਚ ਜਾਣਗੇ ਜਿੱਥੇ ਰਾਤ ਨੂੰ ਮਾਤਾ ਦੇ ਦਰਬਾਰ ਵਿਚ ਚੌਂਕੀ ਲਗਾਈ ਜਾਵੇਗੀ ਅਤੇ 3 ਅਪ੍ਰੈਲ ਨੂੰ ਸਵੇਰੇ 8 ਵਜੇ ਸ਼ਰਧਾਲੂ ਮਾਤਾ ਨੈਣਾ ਦੇਵੀ ਦੀ ਪਵਿੱਤਰ ਪਿੰਡੀ ਦੇ ਦਰਸ਼ਨ ਕਰਨ ਉਪਰੰਤ ਮਾਤਾ ਦੇ ਭਵਨ ਤੇ ਝੰਡਾ ਝਡ਼ਾਉਣਗੇ। ਅੱਜ ਪੈਦਲ ਯਾਤਰਾ ਨੂੰ ਰਵਾਨਾ ਕਰਨ ਮੌਕੇ ਪ੍ਰਿੰ. ਡੀ.ਡੀ ਵਰਮਾ, ਪ੍ਰਧਾਨ ਨੰਦ ਕਿਸ਼ੋਰ, ਰਜਿੰਦਰ ਵਰਮਾ, ਹੈਪੀ ਕਾਲਡ਼ਾ, ਜੱਗੀ ਮਿੱਤਲ, ਸੋਨੂੰ ਸੇਠੀ, ਆਸ਼ੂ ਸ਼ਰਮਾ, ਵਿਜੈ ਚੌਧਰੀ, ਰਿੰਕੂ ਨਾਗਪਾਲ, ਅਮਿਤ ਮਲਿਕ, ਨਿੱਕੂ ਕਪੂਰ, ਸੁਖਵਿੰਦਰ ਮਾਨ ਵੀ ਮੌਜੂਦ ਸਨ।

  • Related Posts

    ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਭਗਵਾਨ ਵਾਲਮੀਕਿ ਤੀਰਥ ਸਥੱਲ ਦੇ ਸੁੰਦਰੀਕਰਨ ਪ੍ਰੋਜੈਕਟਾਂ ਨੂੰ ਲੈ ਕੇ ਕੀਤੀ ਅਹਿਮ ਮੀਟਿੰਗ  ਭਗਵਾਨ ਵਾਲਮੀਕਿ ਤੀਰਥ ਸਥੱਲ ਵਿਖੇ ਕਰੀਬ 17.72 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਹਨ ਵੱਖ-ਵੱਖ ਵਿਕਾਸ ਕਾਰਜ – ਹਰਭਜਨ ਸਿੰਘ ਈ.ਟੀ.ਓ.  ਸ੍ਰੀ ਬਾਲ ਜੋਗੀ ਪ੍ਰਗਟ ਨਾਥ ਜੀ ਵੱਲੋਂ ਪਾਵਨ ਸ੍ਰੀ ਵਾਲਮੀਕਿ ਤੀਰਥ ਵਿਖੇ ਕੀਤੇ ਜਾ ਰਹੇ ਵਿਕਾਸ ਪ੍ਰੋਜੈਕਟਾਂ ਲਈ ਪੰਜਾਬ ਸਰਕਾਰ ਦਾ ਧੰਨਵਾਦ

    Spread the love

    Spread the love ਅੰਮ੍ਰਿਤਸਰ, 11 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ ) ਪੰਜਾਬ ਸਰਕਾਰ ਵੱਲੋਂ ਭਗਵਾਨ ਵਾਲਮੀਕਿ ਤੀਰਥ ਸਥੱਲ ਦੇ ਵਿਕਾਸ ਅਤੇ ਸੁੰਦਰੀਕਰਨ ਲਈ 17.72 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।…

    ਪੰਜਾਬ ਸਰਕਾਰ ਵੱਲੋਂ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੀ ਮੁਲਾਜ਼ਮ ਵਿਰੋਧੀ ਰਿਪੋਰਟ ਤੇ ਹਸਤਾਖਰ ਕਰਨ ਵਾਲੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੀ ਫਰੀਦਕੋਟ ਵਿਖੇ ਕੋਠੀ ਦਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕੀਤਾ ਘਿਰਾਓ

    Spread the love

    Spread the love ਮੰਤਰੀ ਦੇ ਪ੍ਰਤੀਨਿਧ ਵਜੋਂ ਚੇਤਾਵਨੀ ਪੱਤਰ ਲੈਣ ਆਏ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੂੰ ਚੇਤਾਵਣੀ ਪਤਰ ਦੇਣ ਤੋਂ ਪਹਿਲਾਂ ਧਰਨੇ ਵਿੱਚ ਬੈਠਣ ਲਈ ਕੀਤਾ ਮਜਬੂਰ, ਨਾਲ…

    Leave a Reply

    Your email address will not be published. Required fields are marked *