ਲਾਇਨਜ਼ ਕਲੱਬ ਫਰੀਦਕੋਟ ਵਿਸ਼ਾਲ ਨੇ ਬੂਟੇ ਲਗਾਏ ਗਏ

Spread the love

ਫ਼ਰੀਦਕੋਟ, 1 ਅਪ੍ਰੈਲ (ਵਿਪਨ ਮਿੱਤਲ)-ਲਾਇਨਜ਼ ਕਲੱਬ ਫਰੀਦਕੋਟ ਵਿਸ਼ਾਲ ਵੱਲੋਂ ਕਲੱਬ ਦੇ ਪ੍ਰਧਾਨ ਲਾਇਨ ਪ੍ਰਿੰਸੀਪਲ ਐਸ ਐਸ ਬਰਾੜ ਦੀ ਰਹਿਨਮਾਈ ਹੇਠ ਲਾਇਨਜ਼ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੰਡਵਾਲਾ ਵਿਖੇ ਬੂਟੇ ਲਗਾਏ ਗਏ । ਇਸ ਮੌਕੇ ਸਕੂਲ ਦੇ  ਹੈਡ ਟੀਚਰ ਪਰਮਜੀਤ ਕੌਰ ਪਰਮਜੀਤ ਕੌਰ ਦਹੀਆ ਨੇ ਕਲੱਬ ਦੇ ਪ੍ਰਧਾਨ ਤੇ ਮੈਂਬਰਾਂ ਨੂੰ ਜੀ ਆਇਆ ਆਖਿਆ। ਕਲੱਬ ਦੇ ਪ੍ਰਧਾਨ ਡਾ ਬਰਾੜ ਨੇ ਪੌਦਿਆਂ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਜਿੱਥੇ ਬੂਟੇ ਸਾਨੂੰ ਫਲ ਅਤੇ ਛਾ ਪ੍ਰਦਾਨ ਕਰਦੇ ਹਨ ਉੱਥੇ ਸਕੂਲ ਦੀ ਸੁੰਦਰਤਾ ਨੂੰ ਵੀ ਵਧਾਉਂਦੇ ਹਨ । ਇਸ ਕਰਕੇ ਸਾਨੂੰ ਸਾਰਿਆਂ ਨੂੰ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਇਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਕਲੱਬ ਦੇ ਖਜਾਨਚੀ ਗੁਰਵਿੰਦਰ ਧਿੰਗੜਾ ਨੇ ਕਲੱਬ ਦੀ ਰਿਪੋਰਟ ਪੇਸ਼ ਕੀਤੀ।ਅੰਤ ਵਿੱਚ ਜਨਿੰਦਰ ਜੈਨ ਨੇ ਸਕੂਲ ਮੁਖੀ ਅਤੇ ਸਟਾਫ ਦਾ ਧੰਨਵਾਦ ਕੀਤਾ। ਪਿੰਡ ਦੀ ਪੰਚਾਇਤ ਤੋਂ ਇਲਾਵਾ ਲਾਇਨ ਹਰਿੰਦਰ ਦੂਆ ਜਗਜੀਤ ਝਿੰਗੜਾਂ, ਬਲਦੇਵ ਖੋਸਾ ਗੁਰਮੇਲ ਸਿੰਘ ਹਾਜ਼ਰ ਸਨ। 

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *