ਫਗਵਾੜਾ 27 ਜੁਲਾਈ ( ਪ੍ਰੀਤ ਕੌਰ ਪ੍ਰੀਤੀ) =ਪੰਜਾਬੀ ਦੇ ਸ਼ਾਹਕਾਰ ਨਾਟਕਕਾਰ ਬਲਵੰਤ ਗਾਰਗੀ ਦੇ ਲਿਖੇ ਨਾਟਕ ,,ਕਣਕ ਦੀ ਬਲੀ ,,ਦੀ ਸਫਲ ਪੇਸ਼ਕਾਰੀ ਡਾ ਇੰਦਰਜੀਤ ਪਲ ਦੀ ਨਿਰਦੇਸ਼ਨਾਂ ਹਠ ਸਥਾਨਕ ਆਜਾਦ ਰੰਗਮੰਚ ਦੇ ਵਿਹੜੇ ਵਿਚ ਸਫਲਤਾ ਪੁਰਵਕ ਕੀਤੀ ਗਈ ਇਸ ਮੋਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸ਼੍ਰੀ ਕਮਲ ਧਰਮਸੋਤ ,ਅਤੇ ਸ਼੍ਰੀ ਮੱਖਣ ਰੱਤੂ ਜੀ ਰਸਮੀ ਉਦਘਾਟਨ ਕੀਤਾ ਅਤੇ ਸ਼ਮਾਂ ਰੋਸ਼ਨ ਕੀਤੀ ਇਸ ਮੋਕੇ ਬੋਲਦਿਆਂ ਨਿਰਦੇਸ਼ਕ ਡਾ ਇੰਦਰਜੀਤ ਪਾਲ ਨੇ ਕਿਹਾ ਨਾਟਕ ਮਨੁੱਖੀ ਜੀਵਨ ਦੀ ਅਚਲ ਕੀਤੀ ਹੋਈ ਪ੍ਰਭਾਵਸ਼ਾਲੀ ਕਹਾਣੀ ਹੈ ਇਹ ਐਸਾ ਕ੍ਰਿਸ਼ਮਾ ਹੈ ਜੋ ਮਨੁੱਖੀ ਜੀਵਨ ਨੂੰ ਪ੍ਰਗਟਾਉਣ ਅਤੇ ਅਤੇ ਜੀਵਨ ਨੂੰ ਕੀਲਣ ਦੀ ਸਭ ਤੋਂ ਵੱਧ ਸ਼ਕਤੀ ਰੱਖਦਾ ਹੈ ਇਸ ਕਰਕੇ ਰੰਗ ਮੰਚ ਦੀ ਵਿਧਾ ਰਾਹੀਂ ਆਮ ਲੋਕਾਂ ਨੂੰ ਇਤਿਹਾਸ ਦੇ ਪੰਨਿਆਂ ਤੋਂ ਜਾਣੂ ਕਰਾਉਣਾ ਅਤੇ ਸਮਾਜ ਸੁਧਾਰ ਦੀ ਲਹਿਰ ਨੂੰ ਇਸ ਵਿਧਾ ਰਾਹੀ ਅੱਗੇ ਤੋਰਨਾ ਬਹੁਤ ਹੀ ਸੌਖਾ ਹੋ ਨਿਬੜਦਾ ਹੈ ਉਨਾਂ ਕਿਹਾ ਕਿ ਇਹ ਨਾਟਕ 15 ਕਲਾਕਾਰਾਂ ਨੇ ਡੇਢ ਮਹੀਨੇ ਦੀ ਵਰਕਸ਼ਾਪ ਦੀ ਮਿਹਨਤ ਨਾਲ ਤਿਆਰ ਕੀਤਾ ਹੈ ਇਹ ਨਾਟਕ ਪੰਜਾਬੀ ਸਭਿਆਚਾਰ ਦੀ ਮੁੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈ ਇਸ ਦੇ ਪਾਤਰ ਡਾ ਇੰਦਰਜੀਤ ਪਾਲ ,ਤੋਂ ਇਲਾਵਾ ਨੈਨਸੀ ਅਰੋੜਾ,,ਅਵਤਾਰ ਚੰਦ।,ਨਵਜੋਤ ਕੋਰ ,,ਖੁਸ਼ੀ ਮੰਡੇਰ,,ਤਲਵਿੰਦਰ ਸਿੰਘ, ਪਾਇਲ ਜੈਨ। ,,ਜਸਪ੍ਰੀਤ ਸਿੰਘ,,ਦੀਪਕ ਕੁਮਾਰ,,ਜੈਸਮੀਨ ਕੋਰ ,ਲਵਜੋਤ ਕੋਰ ,ਦੀਪਿਕਾ, ਨੇ ਅਹਿਮ ਰੋਲ ਨਿਭਾਏ ਬੀਬਾ ਕੁਲਵੰਤ ਨੇ ਸਟੇਜ ਸਕੱਤਰ ਦੀ ਅਹਿਮ ਭੂਮਿਕਾ ਨਿਭਾਈ ਮੀੰਹ ਦੇ ਮੌਸਮ ਵਿੱਚ ਵੀ ਨਾਟਕ ਪ੍ਰੇਮੀਆਂ ਨੇ ਨਾਟਕ ਦਾ ਅਨੰਦ ਮਾਣਿਆ ਅਤੇ ਵਧੀਆ ਪੇਸ਼ਕਾਰੀ ਦੁ ਭਰਭੂਰ ਸ਼ਲਾਘਾ ਕੀਤੀ