ਅਜ਼ਾਦ ਕਿਸਾਨ ਮੋਰਚਾ ਪੰਜਾਬ ਦਾ ਰਸਮੀ ਐਲਾਨ 

Spread the love
 ਬੰਦੀ ਸਿੰਘਾਂ ਦੀ ਰਿਹਾਈ, ਨਸ਼ਾ, ਸਿਹਤ ਤੇ ਸਿੱਖਿਆ ਹੋਣਗੇ ਫੋਰਸ ਦੇ ਮੁੱਖ ਏਜੰਡੇ –ਬਾਗੀ
ਫੱਤੂਢੀਂਗਾ  25 ਮਾਰਚ ( ਕੁਲਵਿੰਦਰ ਸਿੰਘ ) ਪੰਥ ਪੰਜਾਬ ਤੇ ਪੰਜਾਬੀਅਤ ਦਾ ਦਰਦ ਰੱਖਦੀਆਂ ਨੌਜਵਾਨਾਂ ਦੀਆਂ 11 ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ ਏ ਕੇ ਐਮ ਅਜ਼ਾਦ ਕਿਸਾਨ ਮੋਰਚਾ ਪੰਜਾਬ ਦਾ ਰਸਮੀ ਐਲਾਨ ਪ੍ਰੈਸ ਕਾਨਫਰੰਸ ਕੀਤਾ ਗਿਆ। ਪੰਜਾਬ ਕਿਸਾਨ ਯੂਨੀਅਨ ਬਾਗੀ ਵੱਲੋਂ ਸੂਬਾ ਕੋਰ ਕਮੇਟੀ ਮੈਂਬਰ ਪਰਮਜੀਤ ਸਿੰਘ ਜੱਬੋਵਾਲ, ਗੁਰਦੀਪ ਸਿੰਘ ਭੰਡਾਲ, ਬੋਹੜ ਸਿੰਘ ਹਜਾਰਾ, ਰਵਿੰਦਰ ਸਿੰਘ ਕੋਲੀਆਂ ਵਾਲ, ਸੁਖਦੇਵ ਸਿੰਘ ਖੀਰਾਂਵਾਲੀ, ਨਿਸ਼ਾਨ ਸਿੰਘ ਪੱਸਣ ਕਦੀਮ ਨੇ ਹਿੱਸਾ ਲਿਆ। ਫੋਰਸ ਵਿੱਚ ਪੀਕੇਯੂ ਬਾਗੀ ਸਮੇਤ ਬੀਕੇਯੂ ਤੋਤੇਵਾਲ, ਬੀਕੇਯੂ ਮਝੈਲ,ਹੜ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ ਪੰਜਾਬ, ਸਰਬੱਤ ਦਾ ਭਲਾ ਮੰਚ ਪੰਜਾਬ,ਆਲ ਇੰਡੀਆ ਕਿਸਾਨ ਯੂਨੀਅਨ ਫਤਿਹ, ਬੀਕੇਯੂ ਬੰਬ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੀਪ ਸਿੱਧੂ, ਇਨਸਾਫ਼ ਟੀਮ ਖੇਤੀ ਖਸ ਖਸ, ਸ਼ੇਰੇ ਪੰਜਾਬ ਟੋਲ ਪਲਾਜ਼ਾ ਯੂਨੀਅਨ ਸ਼ਾਮਲ ਹੋਈਆਂ। ਪ੍ਰੈਸ ਨੋਟ ਜਾਰੀ ਕਰਦੇ ਹੋਏ ਗੁਰਦੀਪ ਸਿੰਘ ਭੰਡਾਲ ਨੇ ਕਿਹਾ ਏ ਕੇ ਐਮ ਵੱਲੋਂ ਕਿਸਾਨਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਜਿਥੇ ਪਹਿਲ ਦੇ ਅਧਾਰ ਤੇ ਲੜਾਈ ਲੜੀ ਜਾਵੇਗੀ। ਉਥੇ ਹੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਨੋਜਵਾਨਾਂ ਤੇ ਨਜਾਇਜ਼ ਪਰਚਿਆਂ,ਫੇਕ ਐਨਕਾਉਂਟਰਾ, ਸਿਹਤ ਸਿੱਖਿਆ ਮਾਫੀਏ ਖਿਲਾਫ ਲੜਾਈ, ਮੈਨ ਮੇਡ ਹੜਾਂ, ਚਿੱਟੇ ਨਾਲ ਗਰਕ ਚੁੱਕੀ ਜਵਾਨੀ ਨੂੰ ਬਦਲ ਵਜੋਂ ਭੁੱਕੀ ਅਫ਼ੀਮ ਦੇ ਠੇਕੇ ਖੋਲ੍ਹਣ ਦੀ ਮੰਗ,ਅਬਾਦ ਕਾਰੀ ਕਿਸਾਨਾਂ ਨੂੰ ਮਾਲਕੀ ਹੱਕ ਦਵਾਉਣਾ , ਬੈਂਕ ਕਰਜ਼ਿਆਂ ਕੁਰਕੀਆ ਨੂੰ ਖਿਲਾਫ ਲੜਾਈ ਬਿਜਲੀ ਸੋਧ ਬਿੱਲ ਤੇ ਚਿੱਪ ਵਾਲੇ ਮੀਟਰਾਂ ਦਾ ਵਿਰੋਧ ਸਮੇਤ ਪੰਥ ਪੰਜਾਬ ਪੰਜਾਬੀਅਤ ਦੇ ਹਰ ਮਸਲੇ ਤੇ ਲੜਾਈ ਲੜੀ ਜਾਵੇਗੀ। ਵੱਖ ਵੱਖ ਪਲੇਟਫਾਰਮਾਂ ਤੇ ਲੜਾਈ ਲੜ ਰਹੀਆਂ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਸਖਸ਼ੀਅਤਾਂ ਨੂੰ ਬੇਨਤੀ ਹੈ ਕਿ ਆਉ ਏ ਕੇ ਐਮ ਤੁਹਾਨੂੰ ਸੱਦਾ ਦਿੱਤਾ ਹੈ ਕਿ ਇੱਕ ਮੰਚ ਤੇ ਇਕੱਠੇ ਹੋ ਲੜਾਈ ਲੜ ਪੰਜਾਬ ਨੂੰ ਮੁੜ ਪੈਰਾਂ ਸਿਰ ਕਰ ਰੰਗਲਾ ਪੰਜਾਬ ਬਣਾਈਏ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *