ਖਸਤਾ ਹਾਲਤ ਪੁਲੀ ਕਿਸੇ ਸਮੇਂ ਵੀ ਲੈ ਸਕਦੀ ਹੈ ਕਿਸੇ ਰਾਹਗੀਰ ਦੀ ਜਾਨ 

Spread the love

 ਇਲਾਕੇ ਦੇ ਕਈ ਪਿੰਡਾਂ ਨੂੰ ਜੋੜਦੀ ਹੈ ਪੁਲੀ

ਮਾਛੀਵਾੜਾ ਸਾਹਿਬ , 9 ਦਸੰਬਰ (ਸੁੱਚਾ ਬੰਗੜ) ਮਾਛੀਵਾੜਾ ਸਾਹਿਬ ਦੇ ਪਾਵਨ ਤੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਚਰਨ ਕਵਲ ਸਾਹਿਬ ਦੇ ਨਜ਼ਦੀਕ ਹੀ ਅੰਗਰੇਜ਼ਾਂ ਵੇਲੇ ਦੀ ਬਣੀ ਪੁਲੀ ਜਿਸ ਤੋਂ ਨੂਰਪੁਰ ਬੁਰਜ਼ ਆਦਿ 10  ਵਧੇਰੇ ਪਿੰਡਾਂ ਦੇ ਰਾਹਗੀਰ ਹਰ ਰੋਜ਼ ਲੰਘਕੇ ਆਪਣਾ ਸਫ਼ਰ ਤਹਿ ਕਰਦੇ ਹਨ, ਉਹ ਇਸ ਕਦਰ ਟੁੱਟ ਚੁੱਕੀ ਹੈ ਕਿ ਕਿਸੇ ਵੇਲੇ ਵੀ ਉੱਥੇ ਵੱਡਾ ਹਾਦਸਾ ਹੋ ਸਕਦਾ ਹੈ। ਸਮਾਜ ਸੇਵੀ ਗੁਰਿੰਦਰ ਸਿੰਘ ਨੂਰਪੁਰ ਨੇ ਲੰਬੇ ਪਿਛਲੇ ਲੰਮੇ ਸਮੇਂ ਤੋਂ ਇਸ ਪੁਲੀ ਨੂੰ ਖੁੱਲ੍ਹਾ ਕਰਕੇ ਬਣਾਉਣ ਅਤੇ ਰੋਡ ਦੀ ਖਸਤਾ ਹਾਲਤ ਨੂੰ ਸੁਧਾਰਨ ਪ੍ਰਤੀ ਵਾਰ-ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ  ਹੈ। ਉਹਨਾਂ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤ ਅਜਾਦ ਹੋਣ ਤੋਂ ਪਹਿਲਾਂ ਗੋਰਿਆਂ ਦੇ ਸਮੇਂ ਤੋਂ ਬਣੀ ਹੋਈ   ਇਹ ਪੁਲੀ ਜਿੱਥੇ  ਦਸ ਤੋਂ ਵਧੇਰੇ ਪਿੰਡਾਂ ਨੂੰ ਸ਼ਹਿਰ ਨਾਲ ਜੋੜਦੀ ਹੈ ਉੱਥੇ ਹੀ ਵੱਖ-ਵੱਖ ਧਾਰਮਿਕ ਸਮਾਗਮਾਂ ਖਾਸ ਤੌਰ ਤੇ ਸਭਾ ਦੇ ਦਿਨਾਂ ਦੌਰਾਨ ਇਸ ਰਸਤਿਓਂ ਦੂਰ ਦੁਰਾਡਿਓਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਗੁਰੂ ਘਰ ਨਤਮਸਤਕ ਹੋਣ ਲਈ ਲੰਘਦੀ ਹੈ। ਇਸਦੇ ਤੰਗ ਅਤੇ ਖਸਤਾ ਹਾਲਤ ਹੋਣ ਕਰਕੇ ਐਥੇ ਬਹੁਤ ਵਾਰ ਹਾਦਸੇ ਹੋ ਚੁੱਕੇ ਹਨ, ਇਲਾਕੇ ਦੇ ਸਮਾਜ ਸੇਵੀ ਅਤੇ ਹੋਰ ਸੰਸਥਾਵਾਂ ਵੱਲੋਂ ਵਾਰ-ਵਾਰ ਇਸ ਪੁਲੀ ਦੀ ਮੁਰੰਮਤ ਅਤੇ ਇਸ ਤੰਗ ਪੁਲੀ ਨੂੰ ਹੋਰ ਖੁੱਲ੍ਹਾ ਕਰਕੇ ਬਣਾਉਣ ਸਬੰਧੀ ਮੰਗਾਂ ਵੀ  ਮੰਗੀਆਂ ਪਰ ਪੂਣੀ ਦੀ ਹਾਲਤ ਸੁਧਾਰਨ ਦੀ ਬਜਾਏ ਇਸ ਉੱਤੇ ਜਿਆਦਾ ਆਵਾਜਾਈ ਹੋਣ ਕਾਰਨ ਇਹ ਹੋਰ ਖਸਤਾ ਹਾਲਤ ਹੁੰਦੀ ਜਾ ਰਹੀ ਹੈ। ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਦੀ ਸਰਕਾਰ ਪਾਸੋਂ ਪੁਰਜ਼ੋਰ ਮੰਗ ਹੈ ਕਿ ਇਸ ਸੂਏ(ਡਰੇਨ) ਉਤੇ  ਤੁਰੰਤ ਪਹਿਲ ਦੇ ਅਧਾਰ ਕਾਰਵਾਈ ਕਰਕੇ ਨਵਾਂ ਚੌੜਾ ਪੁੱਲ ਬਣਾਇਆ ਜਾਵੇ । ਸੰਬੰਧਤ ਪ੍ਰਸ਼ਾਸ਼ਨ ਅਤੇ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਬਾਰ-ਬਾਰ ਇਸ ਪੁਲੀ ਦਾ ਮੁੱਦਾ ਲਿਆਂਦਾ ਜਾ ਚੁੱਕਾ ਹੈ। ਇਸਦੇ ਨਾਲ ਦਸ ਪਿੰਡਾਂ ਨੂੰ ਸ਼ਹਿਰ ਨਾਲ ਜੋੜਨ ਵਾਲੀ ਨੂਰਪੁਰ ਮਾਰਗ ਸੜਕ ਵੀ ਕਈ ਥਾਂ ਤੋਂ ਬੁਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ ਇਸਦੇ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਇਸ ਸੜਕ ਨੂੰ 18 ਫੁੱਟ ਚੌੜਾ ਕਰਨ

ਦੀ ਕਈ ਵਾਰੀ ਮੰਗ ਕੀਤੀ ਗਈ ਹੈ ਕਿਓਕਿ ਇਸ 22 ਫੁੱਟ ਸੜਕ ਉੱਤੇ 10 ਫੁੱਟ ਹੀ ਲੁੱਕ ਪਾਈ ਜਾਂਦੀ ਹੈ ਆਵਾਜਾਈ ਜਿਆਦਾ ਹੋਣ ਕਰਕੇ ਇਹ ਸੜਕ ਛੇਤੀ ਟੁੱਟ ਜਾਂਦੀ ਹੈ ਕਈ ਲੋਕ ਇਸ ਸੜਕ ਉੱਤੇ ਜਾਨੀ ਮਾਲੀ ਨੁਕਸਾਨ ਕਰਵਾ ਚੁੱਕੇ ਹਨ, ਸੱਤਾ ਵਿੱਚ ਮੌਜੂਦ ਅਤੇ ਸੱਤਾ ਤੋਂ ਬਾਹਰ ਪਾਰਟੀਆਂ ਦੇ ਨੁਮਾਇੰਦਿਆਂ ਅੱਗੇ ਵੀ ਇਸ ਪੁਲੀ ਅਤੇ ਸੜਕ ਦੀ ਮੁਰੰਮਤ ਲਈ ਲੋਕਾਂ ਵੱਲੋਂ ਵਾਰ-ਵਾਰ ਅਪੀਲਾਂ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ। ਸ਼ਹੀਦੀ ਦਿਹਾੜਿਆਂ ਵਿੱਚ ਬਹੁਤ ਸਾਰੇ ਨਗਰ ਕੀਰਤਨ ਅਤੇ ਸੰਗਤਾਂ ਇਤਿਹਾਸਕ ਅਸਥਾਨ ਮਾਛੀਵਾੜਾ ਸਾਹਿਬ ਵਿਖੇ ਇਸ ਸੜਕ ਜਰੀਏ ਜਾਂਦੇ ਹਨ ਕੋਈ ਵੀ ਧਾਰਮਿਕ ਆਗੂ ਜਾਂ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਵੀ ਇਸ ਸੜਕ ਦੇ ਸੁਧਾਰ ਲਈ ਕੋਈ ਉਪਰਾਲਾ ਨਹੀਂ ਕਰ ਰਹੀਆਂ । ਇਲਾਕੇ ਦੇ ਸਮਾਜ ਸੇਵੀਆਂ ਸਮੇਤ ਸੰਗਤਾਂ ਵੱਲੋਂ ਸਰਕਾਰ ਨੂੰ ਅਪੀਲ ਹੈ ਕਿ ਇਸ ਪੁਲੀ ਨੂੰ ਚੌੜਾ ਕਰਕੇ ਸੜਕ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਗੁਰੂ ਘਰ ਨਤਮਸਤਕ ਹੋਣ  ਆ ਰਹੀਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਝੱਲਣੀ ਪਵੇ।

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *