ਡ੍ਰੀਮਲੈਂਡ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੜਕ ਸੁਰੱਖਿਆ ਜਾਗਰੂਕਤਾ ਸੈਮੀਨਾਰ ਕਰਵਾਇਆ

Spread the love

 ਕੋਟਕਪੂਰਾ, 11  (ਗੁਰਦੀਪ ਸਿੰਘ ਢਿੱਲੋਂ) – ਕੋਟਕਪੂਰਾ ਸ਼ਹਿਰ ਦੇ ਸਿਖਾਂ ਵਾਲਾ ਰੋਡ ਤੇ ਸਥਿਤ ਡ੍ਰੀਮਲੈਂਡ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਅਤੇ ਸਮਾਜ ਸੇਵੀ ਉਦੇ ਰੰਦੇਵ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਜਾਗਰੂਕਤਾ ਸਬੰਧੀ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਮੁੱਖ ਵਕਤਾ ਵਜੋਂ ਕਾਮਰਸ ਵਿਭਾਗ ਬਰਜਿੰਦਰਾ ਕਾਲਜ ਫਰੀਦਕੋਟ ਦੀ ਵਿਦਿਆਰਥਣ ਸ਼ਾਇਨਾ ਨੇ ਸ਼ਿਰਕਤ ਕੀਤੀ।ਜਿਸ ਵਿਚ ਅੱਜ ਦੇ ਸਮੇਂ ਵਿੱਚ ਵਾਹਨ ਚਾਲਕਾਂ ਦੀਆਂ ਅਤੇ ਵਾਹਨਾਂ ਦੀ ਚੰਗੀ ਤਰ੍ਹਾਂ ਸਾਂਭ ਸੰਭਾਲ , ਰੱਖ ਰਖਾਵ ਨਾ ਕਰਨ ਕਰਕੇ ਸੜਕਾਂ ਤੇ ਵਾਪਰ ਰਹੇ ਹਾਦਸਿਆਂ ਦੋਰਾਨ ਹੋ ਰਹੇ ਹਾਦਸਿਆਂ ਨੂੰ ਰੋਕਣ ਲਈ ਕੀ ਕੀਤਾ ਜਾਵੇ ਅਤੇ ਕਿਸ ਤਰ੍ਹਾਂ ਕੀਤਾ ਜਾਵੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਸਾਰੇ ਹੀ ਵਿਦਿਆਰਥੀਆਂ ਨੇ ਇਸ ਸਾਰੀ ਜਾਣਕਾਰੀ ਨੂੰ ਗਹੁ ਨਾਲ ਵਾਚਿਆ ਅਤੇ ਇਸਦਾ ਆਨੰਦ ਮਾਣਿਆ। ਆਪਣੇ ਸੰਬੋਧਨ ਦੌਰਾਨ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਕਿਹਾ ਕਿ ਜੇਕਰ ਅਸੀਂ ਆਪ ਹੀ ਆਪਣੀ ਪੜਚੋਲ ਕਰੀਏ ਅਤੇ ਆਪਣੀਆਂ ਖਾਮੀਆਂ ਨੂੰ ਦੂਰ ਕਰਨ ਲਈ ਸੁਧਾਰ ਕਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਰੱਖੀਏ ਤਾਂ ਅਸੀਂ ਮੁਸੀਬਤਾਂ ਤੋਂ ਦੂਰ ਹੋ ਸਕਦੇ ਹਾਂ।ਅੰਤ ਵਿਚ ਸਕੂਲ ਪ੍ਰਬੰਧਕਾਂ ਪ੍ਰਿੰਸੀਪਲ ਰਾਕੇਸ਼ ਸ਼ਰਮਾ ਅਤੇ ਨਵਪ੍ਰੀਤ ਸ਼ਰਮਾ, ਰਾਜਵਿੰਦਰ ਕੌਰ, ਪ੍ਰਦੀਪ ਕੁਮਾਰ,ਮਨਪ੍ਰੀਤ ਸਿੰਘ ਵਲੋਂ ਵਕਤਾ ਸ਼ਾਇਨਾ ਨੂੰ ਸਨਮਾਨ ਚਿੰਨ੍ਹ ਦੇ ਕੇ

ਸਨਮਾਨਿਤ ਕੀਤਾ ਗਿਆ ਅਤੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

  • Related Posts

    ਸਿਵਲ ਹਸਪਤਾਲ ਬਲਾਚੌਰ ਵਿੱਚ 64 ਲੱਖ ਦੇ ਵਿਕਾਸ ਕਾਰਜਾਂ ਨਾਲ ਸਿਹਤ ਸਹੂਲਤਾਂ ਹੋਣਗੀਆਂ ਮਜ਼ਬੂਤ , ਚੈਅਰਮੈਨ ਗੁਰਪ੍ਰੀਤ ਸਿੰਘ ਸੈਣੀ।

    Spread the love

    Spread the love ਬਲਾਚੌਰ 16 ਸਤੰਬਰ (ਜਤਿੰਦਰਪਾਲ ਸਿੰਘ ਕਲੇਰ ) ਸਿਵਲ ਹਸਪਤਾਲ ਬਲਾਚੌਰ ਵਿਖੇ ਲੋਕਾਂ ਨੂੰ ਬਿਹਤਰ ਅਤੇ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਕੁੱਲ 64 ਲੱਖ ਦੀ…

    ਡੇਂਗੂ ਅਤੇ ਚਿਕਨਗੂਨੀਆ ਇਲਾਜ ਯੋਗ ਬਿਮਾਰੀਆਂ ਹਨ 

    Spread the love

    Spread the love ਨੂਰਪੁਰ ਬੇਦੀ 16 ਸਤੰਬਰ (ਦਲਜੀਤ ਚਨੌਲੀ ) ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ, ਸਿਵਲ ਸਰਜਨ ਵਿਵੇਕ ਕੁਮਾਰ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ.ਐਮ.ਓ ਹਰਪ੍ਰੀਤ ਕੌਰ ਦੀ ਯੋਗ ਅਗਵਾਈ…

    Leave a Reply

    Your email address will not be published. Required fields are marked *