ਪਿੰਡ ਪਲਾਹੀ ‘ਚ ਲਗਾਏ ਅੱਖਾਂ ਦੇ ਫਰੀ ਕੈਂਪ ਦੌਰਾਨ ਚੁਣੇ ਗਏ 58 ਮਰੀਜਾਂ ਦਾ ਡਾ. ਰਾਜਨ ਆਈ ਕੇਅਰ ਹਸਪਤਾਲ ‘ਚ ਹੋਇਆ ਸਫਲ ਆਪ੍ਰੇਸ਼ਨ

Spread the love
  ਅਜੋਕੇ ਸਮੇਂ ‘ਚ ਅੱਖਾਂ ਦੀ ਸਭਾਲ ਪ੍ਰਤੀ ਜਾਗਰੁਕਤਾ ਜਰੂਰੀ – ਡਾ. ਐਸ. ਰਾਜਨ
ਫਗਵਾੜਾ 26 ਮਾਰਚ (   ਪ੍ਰੀਤ ਕੌਰ ਪ੍ਰੀਤੀ         ) ਐਨ.ਆਰ.ਆਈ. ਸੱਲ੍ਹ ਪਰਿਵਾਰ (ਸਰੀਂ ਕਨੇਡਾ) ਵਲੋਂ ਪਿੰਡ ਪਲਾਹੀ ਵਿਖੇ ਲਗਾਏ ਗਏ ਅੱਖਾਂ ਦੇ ਫਰੀ ਕੈਂਪ ਦੌਰਾਨ ਚੁਣੇ ਗਏ 58 ਮਰੀਜਾਂ ਦੀਆਂ ਅੱਖਾਂ ਦੇ ਫਰੀ ਆਪ੍ਰੇਸ਼ਨ ਡਾ. ਰਾਜਨ ਆਈ ਕੇਅਰ ਹਸਪਤਾਲ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਕੀਤੇ ਗਏ। ਇਸ ਦੌਰਾਨ ਹਸਪਤਾਲ ਦੇ ਐਮ.ਡੀ. ਅਤੇ ਅੱਖਾਂ ਦੇ ਮਾਹਿਰ ਡਾ. ਐਸ. ਰਾਜਨ ਨੇ ਦੱਸਿਆ ਕਿ ਉਕਤ ਕੈਂਪ ਦੌਰਾਨ 530 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਸੀ ਅਤੇ 380 ਲੋੜਵੰਦਾਂ ਨੂੰ ਲੋੜ ਅਨੁਸਾਰ ਦਵਾਈਆਂ ਜਦਕਿ 320 ਮਰੀਜ਼ਾਂ ਨੂੰ ਨਜਰ ਦੀਆਂ ਐਨਕਾਂ ਫਰੀ ਪ੍ਰਦਾਨ ਕੀਤੀਆਂ ਗਈਆਂ। ਆਪ੍ਰੇਸ਼ਨ ਲਈ 58 ਮਰੀਜ ਚੁਣੇ ਗਏ ਸਨ, ਜਿਹਨਾਂ ਦੀਆਂ ਅੱਖਾਂ ‘ਚ ਆਪ੍ਰੇਸ਼ਨ ਰਾਹੀਂ ਫੋਲਡੇਬਲ ਲੈਂਜ ਪਾ ਕੇ ਨਵੀਂ ਰੌਸ਼ਨੀ ਦਿੱਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਸਰਜਰੀ ਵਾਲੇ ਮਰੀਜ਼ਾਂ ਨੂੰ ਸੁਰੱਖਿਆ ਲਈ ਮੁਫ਼ਤ ਐਨਕਾਂ ਤੇ ਦਵਾਈਆਂ ਵੀ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਅੱਖਾਂ ਦੇ ਮਰੀਜ਼ਾਂ ਨੂੰ ਜ਼ਰੂਰੀ ਹਦਾਇਤਾਂ ਦਿੰਦਿਆਂ ਰੁਟੀਨ ਵਿੱਚ ਅੱਖਾਂ ‘ਤ ਡਰਾਪਸ ਅੱਖਾਂ ‘ਚ ਪਾਉਣ, ਧੁੱਪ, ਧੂੜ ਅਤੇ ਧੂੰਏਂ ਤੋਂ ਬਚਾਅ ਆਦਿ ਬਾਰੇ ਦੱਸਿਆ। ਡਾ. ਰਾਜਨ ਨੇ ਕਿਹਾ ਕਿ ਅਜਕਲ ਕੰਪਿਉਟਰ, ਇੰਟਰਨੈਟ ਦੇ ਤਕਨੀਕੀ ਯੁਗ ‘ਚ ਅੱਖਾਂ ਦੀ ਗਤੀਵਿਧੀ ਬਹੁਤ ਜਿਆਦਾ ਵੱਧ ਗਈ ਹੈ। ਇਸ ਲਈ ਅੱਖਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਰਾਤ ਦੇ ਹਨੇ੍ਹਰੇ ‘ਚ ਟੀ.ਵੀ. ਲੈਪਟਾਪ ਜਾਂ ਮੋਬਾਇਲ ਦੀ ਵਰਤੋਂ ਤੋਂ ਪਰਹੇਜ ਕਰਨਾ ਚਾਹੀਦਾ ਹੈ। ਅੱਖਾਂ ਵਿੱਚ ਕੋਈ ਵੀ ਤਕਲੀਫ ਮਹਿਸੂਸ ਹੋਣ ‘ਤੇ ਮਾਹਿਰ ਡਾਕਟਰ ਦੀ ਸਲਾਹ ਨਾਲ ਇਲਾਜ ਕਰਵਾਉਣਾ ਹੀ ਸਮਝਦਾਰੀ ਹੈ। ਇਸ ਮੌਕੇ ਗੁਰਮੀਤ ਸਿੰਘ ਪਲਾਹੀ ਨੇ ਦੱਸਿਆ ਕਿ ਐਨ.ਆਰ.ਆਈ. ਸੱਲ੍ਹ ਪਰਿਵਾਰ ਵਲੋਂ ਪਾਇਆ ਜਾ ਰਿਹਾ ਯੋਗਦਾਨ ਲੋੜਵੰਦਾਂ ਲਈ ਬਹੁਤ ਹੀ ਲਾਹੇਵੰਦ ਹੈ। ਕੈਂਪ ਦੇ ਪ੍ਰਬੰਧਕ ਸੁਖਵਿੰਦਰ ਸਿੰਘ ਸੱਲ੍ਹ ਨੇ ਡਾ. ਐਸ. ਰਾਜਨ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੱਲ੍ਹ ਪਰਿਵਾਰ ਦੇ ਮੈਂਬਰ, ਪਿੰਡ ਪਲਾਹੀ ਦੇ ਪਤਵੰਤੇ ਅਤੇ ਹਸਪਤਾਲ ਦੇ ਸਟਾਫ ਮੈਂਬਰ ਹਾਜਰ ਸਨ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *