ਸਰਕਾਰ ਦੇ ਲਾਰਿਆਂ ਤੋਂ ਅੱਕੇ ਮੋਟੀਵੇਟਰ ਪਹੁੰਚੇ ਜਲ ਸਪਲਾਈ ਮੰਤਰੀ ਦੇ ਧਨਾਨਸੁ ਸਮਾਗਮ ਵਿੱਚ ।
ਲੁਧਿਆਣਾ 19 , ਨਵੰਬਰ ( ਪੱਤਰ ਪ੍ਰੇਰਕ ) ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਿੱਚ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਮੋਟੀਵੇਟਰ ਸਰਕਾਰ ਦੇ ਲਗਾਤਾਰ ਲਗਾਏ ਜਾ ਰਹੇ ਲਾਰਿਆਂ ਤੋਂ ਤੰਗ ਆ ਕੇ ਮੋਟੀਵੇਟਰ
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆ ਦੇ 19 ਨਵੰਬਰ ਨੂੰ ਪੰਚ ਸਹੁੰ ਚੁੱਕ ਸਮਾਗਮ ਵਿੱਚ ਪਹੁੰਚ ਗਏ ਤਾਂ ਪ੍ਰਸ਼ਾਸਨ ਵੱਲੋਂ ਮੋਟੀਵੇਟਰ ਯੂਨੀਅਨਆਗੂਆ ਦੀ ਮੀਟਿੰਗ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨਾਲ ਸਾਮ ਚਾਰ ਵਜੇ ਨਿਸਚਿਤ ਕਰਵਾ ਦਿੱਤੀ। ਇਸ ਉਪਰੰਤ ਬਾਕੀ ਮੋਟੀਵੇਟਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਦੇ ਦਫਤਰ ਦੇ ਅੱਗੇ ਧਰਨਾ ਲਾ ਕੇ ਬੈਠ ਗਏ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਕੰਦਰ ਸਿੰਘ ਅਤੇ ਸੂਬਾ ਵਰਕਿੰਗ ਕਮੇਟੀ ਮੋਟੀਵੇਟਰ ਯੂਨੀਅਨ ਰਜਿਸਟਰਡ 71 ਦੇ ਆਗੂਆਂ ਨੇ ਦੱਸਿਆ ਕਿ ਵੱਖ-ਵੱਖ ਸਰਕਾਰਾਂ ਵੱਲੋਂ ਸਮੇਂ ਸਮੇਂ ਤੇ ਉਹਨਾਂ ਨੂੰ ਲਾਰਿਆਂ ਦੇ ਲੋਲੀ ਪੋਪ ਦੇ ਕੇ ਸਮਾਂ ਲੰਘਾਇਆ ਗਿਆ ਅਤੇ ਮੌਜੂਦਾ ਸਰਕਾਰ ਵੱਲੋਂ ਵੀ ਭਗਵੰਤ ਸਿੰਘ ਮਾਨ ਵੱਲੋਂ ਲੋੜੀ ਦਾ ਤੋਹਫਾ ਦਿੰਦਿਆਂ ਮੋਟੀਵੇਟਰਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਜੋ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ।