ਕਿਸਾਨ ਆਗੂਆਂ ਵੱਲੋਂ ਪ੍ਰਾਈਵੇਟ ਸਕੂਲ ਮਾਈਫੇ ਖਿਲਾਫ ਸੰਘਰਸ਼ ਦਾ ਐਲਾਨ 

Spread the love
 ਡੀ ਸੀ ਜਾਂ ਲਵੇ ਸਕੂਲਾਂ ਤੋਂ ਹਿਸਾਬ ਜਾਂ ਤਿੱਖੇ ਸੰਘਰਸ਼ਾਂ ਲਈ ਰਹੇ ਤਿਆਰ -ਭੰਡਾਲ, ਨਛੱਤਰ, ਧਰਮਿੰਦਰ
ਫੱਤੂਢੀਗਾ, 2 ਅਪ੍ਰੈਲ (ਕੁਲਵਿੰਦਰ ਸਿੰਘ)  ਕਿਸਾਨ ਆਗੂ ਗੁਰਦੀਪ ਸਿੰਘ ਭੰਡਾਲ, ਨਛੱਤਰ ਸਿੰਘ ਬਾਈ, ਧਰਮਿੰਦਰ ਸਿੰਘ ਵੱਲੋਂ ਸਾਂਝਾ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਗਿਆ ਕਿ ਅੱਜ ਹਾਲਾਤ ਇਹ ਹੋ ਚੁੱਕੇ ਹਨ ਕਿ ਨਾ ਤਾਂ ਸਾਡੇ ਕੋਲੋਂ ਬੱਚੇ ਪੜਾਏ ਜਾ ਰਹੇ ਹਨ ਤੇ ਨਾ ਹੀ ਸਾਡੇ ਕੋਲੋਂ ਇਲਾਜ ਕਰਵਾਇਆ ਜਾ ਰਿਹਾ ਹੈ। ਫੀਸ ਰੈਗੂਲੇਟਰੀ ਐਕਟ 2016 -17 ਨੂੰ ਛਿੱਕੇ ਟੰਗ ਪ੍ਰਾਈਵੇਟ ਸਕੂਲ ਮਾਈਫੇ ਵੱਲੋਂ ਸੈਸ਼ਨ 2026-27 ਦੌਰਾਨ ਪੰਜ ਸੋ ਰੁਪਏ ਤੋਂ ਲੈ ਪੰਦਰਾਂ ਸੋ ਰੁਪਏ ਤੱਕ ਫੀਸਾਂ ਵਿੱਚ ਵਾਧਾ ਕੀਤਾ ਗਿਆ ਹੈ। ਕਿਤਾਬਾਂ ਵਰਦੀਆਂ ਵਾਲੀਆਂ ਦੁਕਾਨਾਂ ਨਾਲ ਉਕਤ ਸਕੂਲ ਮਾਈਫੇ ਵੱਲੋਂ ਕਮਿਸ਼ਨ ਕਰ ਮਾਪਿਆਂ ਦੀ ਲੁੱਟ ਸ਼ਰੇਆਮ ਕੀਤੀ ਜਾ ਰਹੀ ਹੈ।ਵਾਹਨ ਸੇਫਟੀ ਸਕੀਮ 2013 ਤਹਿਤ ਹਰ ਸਾਲ ਜੋ ਬੱਸ ਕਿਰਾਏ ਵਸੂਲਣ ਦੀ ਹਦਾਇਤ ਅਪ੍ਰੈਲ ਮਹੀਨੇ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਨੂੰ ਅੱਖੋਂ ਪਰੋਖੇ ਕਰ ਮਨ ਮਰਜ਼ੀ ਨਾਲ ਬਾਰਾਂ ਮਹੀਨੇ ਬੱਸ ਕਿਰਾਇਆ ਦੇ ਰੂਪ ਵਿੱਚ ਮਾਪਿਆਂ ਦੀਆਂ ਜੇਬਾਂ ਵਿਚੋਂ ਜ਼ਬਰੀ ਘਡਵਾਏ ਜਾਂਦੇ ਹਨ।ਆਰ ਟੀ ਈ ਐਕਟ 2009 ਦੀਆਂ ਸ਼ਰਤਾਂ ਕੋਈ ਵੀ ਸਕੂਲ ਪੂਰੀਆਂ ਨਹੀ ਕਰਦਾ।  ਕਿਸਾਨ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਅੰਮਿਤ ਕੁਮਾਰ ਪੰਚਾਲ ਨੂੰ ਮੰਗ ਪੱਤਰ ਦੇਣ ਉਪਰੰਤ ਦੋ ਟੁੱਕ ਗੱਲ ਕੀਤੀ ਕਿ ਜਾ ਤਾਂ ਉਕਤ ਸਾਰੇ ਮਾਮਲੇ ਵਿੱਚ ਫੀਸ ਰੈਗੂਲੇਟਰੀ ਚੇਅਰਮੈਨ ਹੋਣ ਦੇ ਨਾਤੇ ਦਖਲ ਦੇ ਸਕੂਲ ਦੀਆਂ ਬੈਲਸ ਸੀਟਾਂ ਤੇ ਰਿਕਾਰਡ ਦਾ ਆਡਿਟ ਕਰਵਾਉ ਜਾਂ ਫਿਰ ਸਾਨੂੰ ਮਜ਼ਬੂਤ ਸਿੱਧੇ ਤੌਰ ਤੇ ਖੁਦ ਸਕੂਲ ਮੈਨੇਜਮੈਂਟਾ ਨਾਲ ਉਲਝਣ ਲਈ ਮਜਬੂਰ ਹੋਣਾ ਪਵੇਗਾ। ਅਸੀਂ ਬੇਵੱਜਾ ਸੜਕਾਂ ਜਾਮ ਕਰ ਆਮ ਜਨਤਾ ਜਾਂ ਸਕੂਲ ਗੇਟਾਂ ਨੂੰ ਜ਼ਿੰਦਰੇ ਲਾ ਬੱਚਿਆਂ ਦੀ ਪੜ੍ਹਾਈ ਖ਼ਰਾਬ ਨਹੀਂ ਕਰਨਾ ਚਾਹੁੰਦੇ। ਇਸ ਲਈ ਸਾਰੇ ਮਾਮਲੇ ਦਾ ਹੱਲ ਜਲਦ ਤੋਂ ਜਲਦ ਕੱਢਿਆ ਜਾਵੇ। ਡਿਪਟੀ ਕਮਿਸ਼ਨਰ ਵੱਲੋਂ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਗਿਆ ਕਿ ਮੈਂ ਜਲਦ ਹੀ ਸਾਰੇ ਮਾਮਲੇ ਨੂੰ ਖੁਦ ਗੰਭੀਰਤਾ ਨਾਲ ਵਾਚ ਜਲਦ ਕਿਸੇ ਸਿੱਟੇ ਤੇ ਪਹੁੰਚਾਗਾ। ਇਸ ਸਮੇਂ ਸੁਖਦੇਵ ਸਿੰਘ ਖੀਰਾਂਵਾਲੀ, ਮਨਪ੍ਰੀਤ ਸਿੰਘ ਮੰਨਾ, ਲਖਵਿੰਦਰ ਸਿੰਘ ਸਰਪੰਚ, ਸਕੱਤਰ ਸਿੰਘ, ਇੰਦਰਜੀਤ ਸਿੰਘ ਕਪੂਰਥਲਾ, ਹਰਪਿੰਦਰ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
  • Related Posts

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    ਪੰਜਾਬ ਯੂਨੀਵਰਸਿਟੀ ਦੇ ਸਾਈਨਬੋਰਡਾਂ ‘ਤੇ ਮੁੜ ਪਰਤੇਗੀ ਪੰਜਾਬੀ, ਐਮ.ਪੀ. ਮਲਵਿੰਦਰ ਸਿੰਘ ਕੰਗ ਦੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ

    Spread the love

    Spread the loveਨਵਾਂਸ਼ਹਿਰ, 9 ਜੂਨ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੇਂ ਲਗਾਏ ਗਏ ਸਾਈਨਬੋਰਡਾਂ ਅਤੇ ਨੇਮਪਲੇਟਾਂ ਤੋਂ ਪੰਜਾਬੀ ਭਾਸ਼ਾ ਨੂੰ ਗਾਇਬ ਕੀਤੇ ਜਾਣ ਦੇ ਵਿਵਾਦ ‘ਤੇ ਇੱਕ…

    Leave a Reply

    Your email address will not be published. Required fields are marked *