ਨਮ ਅੱਖਾਂ ਨਾਲ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਬੇਟਿਆਂ ਨੇ ਦਿੱਤੀ ਚਿਖਾ ਨੂੰ ਅਗਨੀ

Spread the love
 ਇਨਸਾਫ ਲਈ ਹਰ ਕਨੂੰਨੀ ਲੜਾਈ ਲੜਾਂਗੇ -ਰਾਜਾ ਗਿੱਲ
ਮਾਛੀਵਾੜਾ ਸਾਹਿਬ 2 ਅਪ੍ਰੈਲ (ਸੁੱਚਾ ਬੰਗੜ) ਮਾਛੀਵਾੜਾ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਦਾ ਅੱਜ ਉਨਾਂ ਦੇ ਪਿੰਡ ਤੱਖਰਾਂ ਵਿਖੇ ਹਜ਼ਾਰਾਂ ਨਮ ਅੱਖਾਂ ਨੇ ਅੰਤਿਮ ਵਿਦਾਇਗੀ ਦਿੰਦਿਆਂ ਸੰਸਕਾਰ ਕੀਤਾ। ਜ਼ਿਕਰਯੋਗ ਹੈ ਕਿ ਬਲਾਕ ਕਾਂਗਰਸ ਮਾਛੀਵਾੜਾ ਦੇ ਪ੍ਰਧਾਨ ਪਰਮਿੰਦਰ ਤਿਵਾੜੀ ਦਾ 4 ਦਿਨ ਪਹਿਲਾਂ  ਬੇਰਹਿਮੀ ਨਾਲ ਕੁਹਾੜੀ ਮਾਰ ਕੇ ਉਸ ਵੇਲੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਆਪਣੇ ਕੁਆਰਟਰਾਂ ਅੱਗੇ ਬੈਠੇ ਫੋਨ ਤੇ ਗੱਲ ਕਰ ਰਹੇ ਸਨ। ਪਰਿਵਾਰਕ ਮੈਂਬਰਾਂ ਅਤੇ ਕਾਂਗਰਸੀ ਆਗੂਆਂ ਨੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੇ ਸਵਾਲ ਕਰਦਿਆਂ ਇਹ ਐਲਾਨ ਕੀਤਾ ਸੀ ਕਿ ਜਿੰਨਾ ਚਿਰ ਕਾਤਲ ਫੜੇ ਨਹੀਂ ਜਾਂਦੇ ਉਹ ਸੰਸਕਾਰ ਨਹੀਂ ਕਰਨਗੇ , ਪੁਲਿਸ ਵੱਲੋਂ ਜਿੱਥੇ ਮੁੱਖ ਦੋਸ਼ੀਆਂ ਦੇ ਪਰਿਵਾਰਾਂ ਨੂੰ ਇਸ ਕੇਸ ਵਿੱਚ ਨਾਮਜਦ ਕਰਦਿਆਂ ਗ੍ਰਿਫਤਾਰ ਕੀਤਾ ਸੀ ,ਉੱਥੇ ਹੀ ਕੱਲ੍ਹ ਮੁੱਖ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਜਿਸ ਤੋਂ ਬਾਅਦ ਅੱਜ ਪਰਿਵਾਰ ਵਲੋਂ ਰਿਸ਼ਤੇਦਾਰ ਭੈਣ ਭਰਾ ਅਤੇ ਹਜ਼ਾਰਾਂ ਕਾਂਗਰਸੀ ਵਰਕਰਾਂ ਦੀ ਮੌਜੂਦਗੀ ਵਿੱਚ ਪਰਮਿੰਦਰ ਤਿਵਾੜੀ ਦਾ ਅੰਤਿਮ ਸੰਸਕਾਰ ਕੀਤਾ ਗਿਆ। ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਸੀਨੀਅਰ ਆਗੂ ਗੁਰਕੀਰਤ ਸਿੰਘ ਕੋਟਲੀ ਲਖਵੀਰ ਸਿੰਘ ਲੱਖਾ ਪਾਇਲ , ਜਸਪ੍ਰੀਤ ਸਿੰਘ ਕਲਾਲ ਮਾਜਰਾ ਅਤੇ ਕਾਂਗਰਸੀ ਆਗੂਆਂ ਨੇ ਪਾਰਟੀ ਵੱਲੋਂ ਪਰਮਿੰਦਰ ਤਿਵਾੜੀ ਦੀ ਦੇਹ ਤੇ ਪਾਰਟੀ ਦਾ ਝੰਡਾ ਚੜਾਉਂਦਿਆਂ ਉਸਨੂੰ ਪਾਰਟੀ ਵੱਲੋਂ ਸਿਜਦਾ ਕੀਤਾ।ਸ਼ਮਸ਼ਾਨ ਘਾਟ ਵਿੱਚ ਦੂਰ ਦੂਰ ਤੱਕ ਵੱਡੀ ਗਿਣਤੀ ਵਿੱਚ ਨਾਮ ਅੱਖਾਂ ਨਾਲ ਲੋਕਾਂ ਨੇ ਪਰਮਿੰਦਰ ਤਿਵਾੜੀ ਨੂੰ ਆਖਰੀ ਵਿਦਾਇਗੀ ਦਿੱਤੀ ।ਚਿਖਾ ਨੂੰ ਅਗਨੀ ਪਰਵਿੰਦਰ ਤਿਵਾੜੀ ਦੇ  ਬੇਟਿਆਂ ਨੇ ਦਿੱਤੀ। ਐੱਮ.ਪੀ. ਅਮਰ ਸਿੰਘ ਦੇ ਸਪੁੱਤਰ ਕਾਮਲ ਬੋਪਾਰਾਏ, ਕਾਂਗਰਸ ਪਾਰਟੀ ਵੱਲੋਂ ਪੁੱਜੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਜ਼ਿਲਾ ਪ੍ਰਧਾਨ ਲਖਵੀਰ ਸਿੰਘ ਲੱਖਾ ਪਾਇਲ, ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਪਾਰਟੀ ਦਾ ਝੰਡਾ ਆਪਣੇ ਜੁਝਾਰੂ ਆਗੂ ਦੀ ਮ੍ਰਿਤਕ ਦੇਹ ’ਤੇ ਚੜਾਇਆ ਅਤੇ ਉਸਨੂੰ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ। ਉਕਤ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੂੰਮਕਲਾਂ ਪੁਲਸ ਵਲੋਂ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਦੋਵੇਂ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਤੋਂ ਬਾਅਦ ਹੀ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ ਨੇ ਕਿਹਾ ਕਿ ਉਹ ਪਾਰਟੀ ਆਗੂ ਦੇ ਪਰਿਵਾਰ ਨੂੰ
ਇਨਸਾਫ਼ ਦਿਵਾਉਣ ਲਈ ਹਰ ਕਾਨੂੰਨੀ ਲੜਾਈ ਲੜਨਗੇ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਏ । ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਕਸਤੂਰੀ ਲਾਲ ਮਿੰਟੂ, ਸਾਬਕਾ ਚੇਅਰਮੈਨ ਰਾਜਵੰਤ ਸਿੰਘ ਕੂੰਨਰ, ਚੇਅਰਮੈਨ ਸੁਖਵਿੰਦਰ ਸਿੰਘ ਗਿੱਲ ,ਸ਼ਹਿਰੀ ਪ੍ਰਧਾਨ ਕਪਿਲ ਅਨੰਦ, ਤੇਜਿੰਦਰ ਸਿੰਘ ਕੂੰਨਰ, ਹੁਸਨ ਲਾਲ ਮੜਕਣ, ਡਾਕਟਰ ਸੁਨੀਲ ਦੱਤ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਜਗਜੀਤ ਸਿੰਘ ਪ੍ਰਿਥੀਪੁਰ, ਪ੍ਰਿੰਸੀਪਲ ਦਰਸ਼ਨ ਲਾਲ ਜੈਨ, ਚੇਤਨ ਕੁਮਾਰ, ਅਰੁਣ ਲੂਥਰਾ, ਯੁਵਰਾਜਜੀਤ ਸਿੰਘ ਰਾਏ, ਪ੍ਰਵੀਨ ਮੱਕੜ,ਰਾਜੇਸ਼ ਲੀਹਲ, ਸੁਖਵਿੰਦਰ ਸੁੱਖੀ, ਹਰਪ੍ਰੀਤ ਸਿੰਘ ਮਾਂਗਟ, ਸੁਖਦੀਪ ਸਿੰਘ ਸੋਨੀ, ਰਾਜਨ ਸਰਪੰਚ, ਜਗਦੇਵ ਸਿੰਘ ਜੱਗੂ, ਵਨੀਤ ਕੁਮਾਰ ਝੜੌਦੀ, ਕੌਂਸਲਰ ਸੁਰਿੰਦਰ ਸਿੰਦੀ, ਸੁਭਾਸ਼ ਬੀਟਨ, ਟਹਿਲ ਸਿੰਘ ਔਜਲਾ, ਰਾਜਨ ਸਰਪੰਚ, ਮੰਡਲ ਪ੍ਰਧਾਨ ਨੰਦ ਕਿਸ਼ੋਰ, ਸੁਖਵਿੰਦਰ ਸਿੰਘ ਰਿੰਕਾ, ਜਸਪ੍ਰੀਤ ਸਿੰਘ ਸਹਿਜੋ ਮਾਜਰਾ, ਹਰਚੰਦ ਸਿੰਘ, ਗੁਰਮੁਖ ਸਿੰਘ, ਸੁਖਵਿੰਦਰ ਸਿੰਘ ਪਵਾਤ, ਰਾਕੇਸ਼ ਕੁਮਾਰ ਸ਼ਿੰਦੂ, ਲਕਸ਼ਮਣ ਬੀਕਾਨੇਰ, ਮਾਛੀਵਾੜਾ ਅਤੇ ਸਮਰਾਲਾ ਤੋਂ ਪੱਤਰਕਾਰ ਭਾਈਚਾਰਾ ਵੀ ਮੌਜੂਦ ਸੀ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *