ਪੁੱਡਾ ਦੀ ਕਰੋੜਾ ਰੁਪਏ ਦੀ ਪ੍ਰਾਪਰਟੀ ਸੰਭਾਲਣ ਖੁਣੋ ਲਾਵਾਰਿਸ ਗਊਸ਼ਾਲਾ ਦੀ ਆੜ ਚ ਨਜਾਇਜ ਕਬਜੇ ਦੀ ਭਰਮਾਰ ਜੋਰਾਂ ਤੇ

Spread the love

ਪੁੱਡਾ ਵਲੋ ਇਕਵਾਇਰ ਕੀਤੀ  ਪੁਰਾਣੀ ਤਹਿਸੀਲ ਵਾਲੀ ਜਗਾ ਤੇ ਨਜਾਇਜ ਕਬਜਾ ਤੇ ਛਾਂਦਾਰ ਦਰੱਖਤ ਤੇ ਸਫੈਦਾ ਦੀ ਕਟਾਈ ਲਈ ਕੋਣ ਜਿੰਮੇਵਾਰ?

ਫਿਰੋਜ਼ਪੁਰ, 31 ਦਸੰਬਰ (ਅਸ਼ੋਕ ਭਾਰਦਵਾਜ) ਪੰਜਾਬ ਅਰਬਨ ਪਲਾਨਿੰਗ ਅਤੇ ਡਿਵੈਲਪਮੈਂਟ ਅਥਾਰਟੀ ਜੋ ਕਿ ਸਰਕਾਰ ਦੀ ਰੈਵੀਨਿਊ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦ ਹੈ ਤੇ ਆਮ ਪਬਲਿਕ ਲਈ ਵੀ ਵਰਦਾਨ ਸਾਬਿਤ ਹੋ ਚੁੱਕੀ ਹੈ ਕਿਉਕਿ ਆਮ ਲੋਕਾਂ ਦੇ ਰਹਿਣ ਲਈ ਪੁੱਡਾ ਕਾਲੋਨੀਆਂ ਕੱਟ ਕੇ ਤੇ ਘਰੇਲੂ ਸਹੂਲਤਾਂ ਨੂੰ ਪੂਰਾ ਕਰਕੇ ਲੋਕਾਂ ਦੇ ਅਰਪਣ ਕਰਦੀ ਹੈ ਜਿਸ ਕਾਰਨ ਲੋਕਾਂ ਤੋ ਇਲਾਵਾ ਸਰਕਾਰ ਦੇ ਵੀ ਵਾਰੇ ਨਿਆਰੇ ਰਹਿੰਦੇ ਹਨ ਜੇਕਰ ਗੱਲ ਕੀਤੀ ਜਾਵੇ ਪੁੱਡਾ ਫਿਰੋਜ਼ਪੁਰ ਦੀ ਤਾਂ ਸ਼ਹਿਰ ਦੇ ਕਈ ਪੋਸ਼ ਇਲਾਕੇ ਪੁੱਡਾ ਅਧੀਨ ਹਨ ਤੇ ਕਈ ਥਾਵਾਂ ਪੁੱਡਾ ਵਲੋ ਇਕਵਾਇਰ ਕਰ ਲਈਆਂ ਗਈਆਂ ਹਨ ਪਰ ਪਿਛਲੇ ਕੁੱਝ ਸਾਲਾਂ ਤੋ ਥਾਵਾਂ ਤਾਂ ਇਕਵਾਇਰ ਕਰ ਲਈਆਂ ਹਨ ਪਰ ਉਹਨਾਂ ਦੀ ਸਾਂਭ ਸੰਭਾਲ ਦਾ ਹਾਲ ਬੁਰਾ ਹੀ ਚੱਲ ਰਿਹਾ ਤੇ ਪੁੱਡਾ ਦਫਤਰ ਦਾ ਅਮਲਾ ਹਰ ਸਾਇਡ ਤੋ ਬੇਬਸ ਨਜਰ ਜਾਪਦਾ ਹੈ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਪੁੱਡਾ ਵਲੋ ਸ਼ਹਿਰੀ ਏਰੀਏ ਨਾਲ ਸੰਬੰਧਤ ਵੱਖ ਵੱਖ ਥਾਵਾਂ ਇਕਵਾਇਰ ਕੀਤੀਆਂ ਗਈਆ ਹਨ। ਜਿਵੇ ਕੇ ਸਿਟੀ ਥਾਣੇ ਦੇ ਸਾਹਮਣੇ ਵਾਲੀ ਪਾਰਕਿੰਗ,ਸਿਵਲ ਹਸਪਤਾਲ ਫਿਰੋਜ਼ਪੁਰ ਦੇ ਬਾਹਰ ਵਾਲੀ ਮਾਰਕਿਟ ਆਦਿ ਤੋ ਇਲਾਵਾ ਸੈਟਰਲ ਜੇਲ ਦੇ ਬੈਕ ਸਾਇਡ ਕੁੱਝ ਕੁ ਤਾ ਰਿਹਾਇਸ਼ੀ ਮਕਾਨ ਬਣ ਗਏ ਹਨ ਤੇ ਕੁਝ ਜਗਾ ਹਜੇ ਵੀ ਖਾਲੀ ਪਈ ਹੈ ਤੇ ਲੋਕਾਂ ਤੋ ਇਲਾਵਾ ਨਗਰ ਕੌਂਸਲ ਫਿਰੋਜ਼ਪੁਰ ਵਲੋ ਵੀ ਉਸ ਖਾਲੀ ਜਗਾ ਤੇ ਕੂੜੇ ਦਾ ਡੰਪ ਬਣਾ ਰੱਖਿਆ ਹੈ ਇਸ ਤਰਾ ਹੀ ਭਗਤ ਸਿੰਘ ਸਟੇਡੀਅਮ ਦੇ ਸਾਹਮਣੇ ਵਾਲੀ ਜਗਾ ਜੋ ਪੁਰਾਣਾ ਤਹਿਸੀਲ ਦਫਤਰ ਸੀ ਵਾਲੀ ਜਗਾ ਨੂੰ ਵੀ ਪੁੱਡਾ ਵਲੋ ਇਕਵਾਇਰ ਕਰ ਰੱਖਿਆ ਹੈ ਪਰ ਅਫਸੋਸ ਜਨਕ ਗੱਲ ਇਹ ਹੈ ਕਿ ਖਾਲੀ ਪਈ ਜਗਾ ਤੇ ਲੋਕਾਂ ਵਲੋ ਕਬਜਾ ਕਰਨ ਦੀ ਤਿਆਰੀ ਚੱਲ ਰਹੀ ਹੈ ਤੇ ਹੁਣ ਕਿਸੇ ਆਦਮੀ ਵਲੋ ਤਹਿਸੀਲਦਾਰ ਵਾਲੀ ਪੁਰਾਣੀ ਕੋਠੀ ਵਿੱਚ ਗਊਸ਼ਾਲਾ ਦਾ ਗਠਨ ਕੀਤਾ ਹੋਇਆ ਹੈ ਤੇ ਆਪਣੀ ਹੀ ਮਰਜੀ ਨਾਲ ਉਸ ਜਗਾ ਉਪਰ ਪੱਕੇ ਤੌਰ ਤੇ ਬਾਂਸ ਦੇ ਸ਼ੈਡ ਪਾ ਦਿੱਤੇ ਗਏ ਹਨ ਤੇ ਗਉਸ਼ਾਲਾ ਦੀ ਆੜ ਚ ਇਸ ਜਗਾ ਚ ਛਾਂਦਾਰ ਦਰੱਖਤ ਤੇ ਖੜੇ ਸਫੈਦਾ ਆਦਿ ਦੀ ਕਟਾਈ ਅੰਧਾਧੁੰਦ ਕੀਤੀ ਜਾ ਰਹੀ ਹੈ ਪਰ ਪਤਾ ਨਹੀ ਕਿਸ ਮਜਬੂਰੀ ਕਾਰਨ ਇਹ ਸਭ ਕੁੱਝ ਦੇਖਣ ਬਾਅਦ ਪੁੱਡਾ ਦਫਤਰ ਦੇ ਅਧਿਕਾਰੀ ਤੇ ਕਰਮਚਾਰੀ
ਕੁੰਭਕਰਨੀ ਦੀ ਨੀਦ ਸੋ ਰਹੇ ਹਨ। ਜਿਥੋ ਇਹ ਪਤਾ ਚੱਲਦਾ ਹੈ ਕਿ ਇਹਨਾਂ ਥਾਵਾਂ ਤੇ ਉਚ ਅਧਿਕਾਰੀਆ ਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਹੀ ਸਭ ਕੁੱਝ ਹੋ ਰਿਹਾ ਹੈ। ਸੂਤਰਾ ਦੇ ਹਵਾਲੇ ਤੋ ਇਹ ਵੀ ਪਤਾ ਲੱਗਾ ਹੈ ਕਿ ਸਿਟੀ ਥਾਣੇ ਦੇ ਸਾਹਮਣੇ ਵਾਲੀ ਪਾਰਕਿੰਗ ਵਿੱਚ ਰੇਹੜੀਆ ਆਦਿ ਵੀ ਪੁੱਡਾ ਅਧਿਕਾਰੀਆ/ਕਰਮਚਾਰੀਆਂ ਦੀ ਮਿਲੀਭੁਗਤ ਨਾਲ ਰਾਤ ਵੇਲੇ ਲਗਾਈਆਂ ਜਾਂਦੀਆਂ ਹਨ। ਸੋ ਜੇਕਰ ਪੁੱਡਾ ਵਲੋ ਕਰੋੜਾਂ ਰੁਪਏ ਦੀ ਇਕਵਾਇਰ ਕੀਤੀਆਂ ਜਾਇਦਾਦਾਂ ਇਸ ਤਰਾਂ ਲਾਵਾਰਿਸ ਹੀ ਛੱਡਣੀਆਂ ਨੇ ਤਾਂ ਫਿਰ ਕੀ ਫਾਇਦਾ ਇਹਨਾਂ ਨੂੰ ਇਕਵਾਇਰ ਕਰਨ ਦਾ।
  • Related Posts

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    ਪੰਜਾਬ ਯੂਨੀਵਰਸਿਟੀ ਦੇ ਸਾਈਨਬੋਰਡਾਂ ‘ਤੇ ਮੁੜ ਪਰਤੇਗੀ ਪੰਜਾਬੀ, ਐਮ.ਪੀ. ਮਲਵਿੰਦਰ ਸਿੰਘ ਕੰਗ ਦੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ

    Spread the love

    Spread the loveਨਵਾਂਸ਼ਹਿਰ, 9 ਜੂਨ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੇਂ ਲਗਾਏ ਗਏ ਸਾਈਨਬੋਰਡਾਂ ਅਤੇ ਨੇਮਪਲੇਟਾਂ ਤੋਂ ਪੰਜਾਬੀ ਭਾਸ਼ਾ ਨੂੰ ਗਾਇਬ ਕੀਤੇ ਜਾਣ ਦੇ ਵਿਵਾਦ ‘ਤੇ ਇੱਕ…

    Leave a Reply

    Your email address will not be published. Required fields are marked *