ਫ਼ਿਲਮ ਐਂਡ ਟੈਲੀਵੀਜ਼ਨਸ ਮੀਡੀਆ ਐਸੋਸੀਏਸ਼ਨ ਦੁਆਰਾ ਫ਼ਰੀਦਕੋਟੀਏ ਸਮਾਜ ਸੇਵੀ ਬਲਦੇਵ ਤੇਰੀਆ ਨੂੰ ਸਨਮਾਨਿਤ ਕੀਤਾ

Spread the love

 ਫ਼ਰੀਦਕੋਟ, 31 ਦਸੰਬਰ (ਵਿਪਨ ਮਿੱਤਲ)-ਬਾਬਾ ਫਰੀਦ ਨਰਸਿੰਗ ਕਾਲਜ ’ਚ ਫਿਟਮਾ ਫ਼ਿਲਮ ਆਈਕਨ ਐਵਾਰਡ 2024 ਕਰਵਾਇਆ ਗਿਆ। ਇਸ ਸਮਾਗਮ ’ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਭਾਈ ਐਡਵੋਕੇਟ ਬੀਰਇੰਦਰ ਸਿੰਘ ਮੁੱਖ ਮਹਿਮਾਨ ਵੱਲੋਂ ਸਾਮਲ ਹੋੲ। ਇਸ ਮੌਕੇ  ਡਾਇਰੈਕਟਰ-ਪੋ੍ਰਡਿਊਸਰ ਲਿਆਕਤ ਅਲੀ ਖਾਨ ਦੀ ਅਗਵਾਈ ’ਚ ਐਵਾਰਡ ਸਮਾਗਮ ਕਰਵਾਇਆ ਗਿਆ।  ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੁਰਿੰਦਰ ਮਹੇਸਵਰੀ ਨੇ ਬਾਖੂਬੀ ਨਿਭਾਈ। ਇਸ ਮੌਕੇ ਫ਼ਰੀਦਕੋਟੀਏ ਸਮਾਜ ਸੇਵੀਂ ਬਲਦੇਵ ਤੇਰਿਆ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਲਿਆਕਤ ਅਲੀ ਨੇ ਦੱਸਿਆ ਕਿ ਬਲਦੇਵ ਤੇਰੀਆ ਸਮਾਜ ਦੀ ਸੇਵਾ ਬਹੁਤ ਹੀ ਲਗਨ ਨਾਲ ਕਰਦੇ ਹਨ। ਇਨ੍ਹਾਂ ਵੱਲੋਂ ਧਾਰਮਿਕ ਅਤੇ ਸਮਾਜਕ ਸੰਸਥਾਵਾਂ ’ਚੋਂ ਬਾਬਾ ਸ਼੍ਰੀ ਬਾਬਾ ਖੇਤਰ ਪਾਲ ਮੰਦਰ ਚੈਰੀਟੇਬਲ ਸੁਸਾਇਟੀ, ਲਾਈਨਜ਼ ਕਲੱਬ ਫਰੀਦਕੋਟ ਵਿਸ਼ਾਲ,ਪੰਜਾਬ ਸੂਟਿੰਗ ਬਾਲ ਐਸੋਈਏਸ਼ਨ, ਰੋਜ ਇਨਕਲੇਵ ਅੰਦਰ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਇਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਡਾ.ਮਨਜੀਤ ਸਿੰਘ ਢਿੱਲੋਂ, ਫ਼ਿਲਮੀ ਕਲਾਕਾਰ ਗੁਰਮੀਤ ਸਾਜਨ, ਲੋਕ ਗਾਇਕ ਹਰਿੰਦਰ ਸੰਧੂ, ਜਗਤਾਰ ਅਣਖੀਲਾ, ਦਰਸ਼ਨਜੀਤ, ਆਸੀਮਾ ਸਲਮਾਨ ਜੰਮੂ, ਗੁਰਬਾਜ, ਲੱਕੀ, ਇਕਬਾਲ ਸਿੰਘ ਸੀਤਲ, ਮਹੰਤ ਗਰੀਬ ਦਾਸ,ਜਨਿੰਦਰ ਜੈਨ, ਗੁਰਵਿੰਦਰ ਸਿੰਘ ਧਿੰਗੜਾ, ਪੈਲੀਕਲ ਪਲਾਜ਼ਾ ਦੇ ਮੈਨੇਜਿੰਗ ਡਾਇਰੈਕਟਰ ਡਾ.ਸੰਜੀਵ ਗੋਇਲ, ਡਾ.ਐਸ.ਐਸ ਬਰਾੜ, ਐਡਵੋਕੇਟ ਪ੍ਰਵੀਨ ਗਲਹੋਤਰਾ, ਰਾਜੇਸ਼ ਕੁਮਾਰ ਰਾਣਾ ਨੇ ਮਿਲ ਕੇ ਬਲਦੇਵ ਤੇਰੀਆ ਨੂੰ ਸਨਮਾਨਿਤ ਕੀਤਾ।

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *