ਬਠਿੰਡਾ , 11 ਅਪ੍ਰੈਲ (ਰਾਮ ਸਿੰਘ ਕਲਿਆਣ )ਨਥਾਣਾ ਨਜ਼ਦੀਕ ਪਿੰਡ ਭੈਣੀ ਵਿਖੇ ਚੱਲ ਰਹੀ ਗਊਸ਼ਾਲਾ ਦੇ ਉਸਾਰੀ ਕੰਮਾਂ ਲਈ ਬੀਬੀ ਹਰਸਿਮਰਤ ਕੌਰ ਬਾਦਲ ਸੰਸਦ ਮੈਂਬਰ ਬਠਿੰਡਾ ਵੱਲੋਂ ਐਮ ਲੈਂਡਜ ਫੰਡ ਵਿੱਚੋ 2 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਸੀਰ ਸਿੰਘ ਜੱਗਾ ਕਲਿਆਣ ਸੀਨੀਅਰ ਅਕਾਲੀ ਆਗੂ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਅਤੇ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਦੱਸਿਆ ਕਿ ਗਊਸ਼ਾਲਾ ਪਿੰਡ ਭੈਣੀ ਦੇ ਉਸਾਰੀ ਕੰਮਾਂ ਲਈ ਬੀਬਾ ਹਰਸਿਮਰਤ ਕੌਰ ਬਾਦਲ ਸੰਸਦ ਮੈਂਬਰ ਬਠਿੰਡਾ ਕੋਲੋਂ 2 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਜਿਸ ਨੂੰ ਉਨਾਂ ਵੱਲੋਂ ਮਨਜ਼ੂਰ ਕਰਦਿਆਂ ਗਊਸ਼ਾਲਾ ਪਿੰਡ ਭੈਣੀ ਵਿਖੇ ਚੱਲ ਰਹੇ ਉਸਾਰੀ ਦੇ ਕੰਮਾਂ ਲਈ ਦੋ ਲੱਖ ਰੁਪਏ ਦੀ ਗਰਾਂਟ ਜਾਰੀ ਕਰ ਦਿੱਤੀ ਹੈ।
ਇਹ ਗਰਾਂਟ ਜਾਰੀ ਕਰਨ ਤੇ ਗਊਸ਼ਾਲਾ ਪਿੰਡ ਭੈਣੀ ਦੇ ਸੰਚਾਲਕ ਬਾਬਾ ਪਿੱਪਲੀ ਦਾਸ ਅਤੇ ਕਮੇਟੀ ਪ੍ਰਧਾਨ ਰਾਜਵੀਰ ਸਿੰਘ ਰਾਜਾ,ਦਰਸ਼ਨ ਸਿੰਘ ਸਮੇਤ ਸਮੂਹ ਕਮੇਟੀ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਸੰਸਦ ਮੈਂਬਰ ਬਠਿੰਡਾ ਦਾ ਧੰਨਵਾਦ ਕੀਤਾ।






