ਲੱਖਾ ਰੁਪਏ ਲਗਾ ਕੇ ਸਰਪੰਚਾਂ/ਪੰਚਾਂ ਨੂੰ ਚੁਕਾਈ ਸੋਹੁੰ ਹੁਣ 20 ਰੁਪਏ ਦੇ ਆਈ ਡੀ ਕਾਰਡ ਵੀ ਨਹੀ ਜੁੜਿਆ ਪੰਚਾਇਤ ਵਿਭਾਗ ਪੰਜਾਬ ਤੋ।

Spread the love

ਬਾਹਰੋ ਆਈ ਡੀ ਕਾਰਡ ਦੇ ਨਾਮ ਤੇ ਸਰਪੰਚਾਂ ਪੰਚਾਂ ਦੀ ਹੋ ਰਾਹੀ ਹੈ ਭਾਰੀ ਲੁੱਟ।

ਫਿਰੋਜ਼ਪੁਰ 18 ਦਸੰਬਰ (ਅਸ਼ੋਕ ਭਾਰਦਵਾਜ) ਪੰਚਾਇਤ ਵਿਭਾਗ ਫਿਰੋਜ਼ਪੁਰ ਜੋ ਕੇ ਆਪਣੇ ਘਪਲਿਆ ਨੂੰ ਲੈ ਕੇ ਅਖਬਾਰਾਂ ਦੀਆਂ ਸੁਰਖੀਆ ਚ ਚੱਲ ਰਿਹ ਹੈ। ਹੁਣ ਤਾਜਾ ਮਾਮਲਾ ਸਾਹਮਣੇ ਆਇਆ ਹੈ ਕਿ ਪਿਛਲੇ ਦਿਨੀ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਚੋਣਾ ਹੋਈਆਂ ਸਨ ਤੇ ਪੂਰੇ ਪੰਜਾਬ ਅੰਦਰ ਨਵੇ ਸਿਰੇ ਤੋ ਪੰਚਾਇਤਾਂ ਬਣਾਈਆਂ ਗਈਆ ਹਨ। ਜਿਸ ਦੇ ਸੰਬੰਧ ਚ ਸਰਪੰਚਾਂ ਦਾ ਸਹੁੰ ਚੁੱਕ ਸਮਾਗਮ ਲੁਧਿਆਣਾ ਵਿੱਚ ਰੱਖਿਆ ਗਿਆ ਸੀ ਜਿਸ ਚ ਉਚੇਚੇ ਤੋਰ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੁਰਾਂ ਦੇ ਨਾਲ ਪੂਰੇ ਪੰਜਾਬ ਦੀ ਕੈਬਨਿਟ ਹਾਜਿਰ ਰਹੀ ਤੇ ਪੂਰੇ ਪੰਜਾਬ ਭਰ ਚੋ ਸਰਪੰਚਾਂ ਨੇ ਆ ਕੇ ਆਪਣੇ ਆਹੁਦੇ ਦੀ ਸੋਹੁੰ ਚੁੱਕੀ ਤੇ ਸਾਰੇ ਸਮਾਗਮ ਦਾ ਪ੍ਰਬੰਧ ਪੰਜਾਬ ਸਰਕਾਰ ਵਲੋ ਕੀਤਾ ਗਿਆ ਸੀ। ਇਸ ਤਰਾਂ ਹੀ ਨਵੀਆਂ ਪੰਚਾਇਤਾਂ ਲਈ ਸਹੁੰ ਚੁੱਕ ਸਮਾਗਮ ਜਿਲੇ ਲੈਵਲ ਤੇ ਰੱਖਿਆ ਗਿਆ ਸੀ ਜਿਸ ਚ ਵੱਖ ਵੱਖ ਕੈਬਨਿਟ ਮੰਤਰੀਆਂ ਨੇ ਸ਼ਿਰਕਤ ਕਰਕੇ ਪੰਚਾਂ ਨੂੰ ਸਹੁੰ ਚੁਕਾਈ ਸੀ ਤੇ ਹੁਣ ਨਵੇ ਬਣੇ ਸਰਪੰਚ/ਪੰਚਾਂ ਵਲੋ ਆਪਣੀ ਸ਼ਨਾਖਤ ਲਈ ਪੰਚਾਇਤ ਵਿਭਾਗ ਵਲੋ ਉਹਨਾਂ ਨੂੰ ਆਈ ਡੀ ਕਾਰਡ ਵੀ ਨਹੀ ਨਸੀਬ ਹੋ ਰਿਹਾ ਤੇ ਆਖਿਰ ਨੂੰ ਉਹਨਾਂ ਨੂੰ ਬਾਹਰੋ ਕੰਪਿਊਟਰ ਵਾਲਿਆ ਕੋਲੋ ਆਪਣੀ ਸ਼ਨਾਖਤ ਲਈ ਮਜਬੂਰਨ ਆਈ ਡੀ ਕਾਰਡ ਬਣਵਾਉਣੇ ਪੈ ਰਹੇ ਨੇ ਜਿਸ ਕਾਰਨ ਕੰਪਿਊਟਰ ਵਾਲਿਆ ਵਲੋ ਉਹਨਾਂ ਕੋਲੋ ਆਪਣੀ ਮਰਜੀ ਨਾਲ ਪੈਸੇ ਵਸੂਲੇ ਜਾ ਰਹੇ ਹਨ ਤੇ ਆਈ ਡੀ ਕਾਰਡ ਪ੍ਰਿੰਟ ਕਰਵਾਉਣ ਲਈ ਬਲਾਕ ਲੈਵਲ ਦੇ  ਬੀ ਡੀ ਪੀ ਉ ਤੋ ਦਸਤਖਤ ਕਰਵਾਉਣ ਲਈ ਜਾਣਾ ਪੈ ਰਿਹਾ ਇਥੇ ਇੱਕ ਗੱਲ ਦੱਸਣਯੋਗ ਇਹ ਹੈ ਕਿ ਬਾਹਰੋ ਆਈ ਡੀ ਕਾਰਡ ਦੀ ਬਣਾਉਣ ਦੀ ਆੜ ਚ ਸ਼ਰਾਰਤੀ ਅਨਸਰਾਂ ਨੂੰ ਬੜਾਵਾ ਮਿਲ ਰਿਹਾ ਹੈ ਕਿਉਕਿ ਕਿ ਸਰਪੰਚਾ ਜਾਂ ਪੰਚਾਂ ਦੀ ਆੜ ਚ ਕੋਈ ਵੀ ਸ਼ਰਾਰਤੀ ਅਨਸਰ ਆਪਣਾ ਆਈ ਡੀ ਕਾਰਡ ਬਣਵਾ ਸਕਦਾ ਹੈ। ਸੋ ਪੰਚਾਇਤ ਵਿਭਾਗ ਨੂੰ ਚਾਹੀਦਾ ਹੈ ਕਿ ਚੋਣਾਂ ਲਈ ਐਨੇ ਪੈਸੇ ਲਗਾ ਦਿੱਤੇ ਜਾਂਦੇ ਹਨ ਫਿਰ ਵਿਭਾਗ ਵਲੋ ਆਪਣੇ ਲੈਵਲ ਤੇ ਹੀ ਪੰਚਾਂ/ ਸਰਪੰਚਾਂ ਨੂੰ ਆਈ ਡੀ ਕਾਰਡ ਦਿੱਤੇ ਜਾਣ। ਇਸ ਬਾਬਤ ਬੀ ਡੀ ਪੀ ਉ ਗੁਰਦਿਆਲ ਸਿੰਘ

ਹੁਰਾਂ ਨਾਲ ਫੋਨ ਜਰੀਏ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਆਪਣੀ ਪੁਰਾਣੀ ਆਦਤ ਵਾਂਗੂੰ ਫੋਨ ਚੁੱਕਣਾ ਜਰੂਰੀ ਨਾ ਸਮਝਿਆ। ਜਿਸ ਤੋ ਬਾਅਦ ਅਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਲਖਵਿੰਦਰ ਸਿੰਘ ਰੰਧਾਵਾ ਹੁਰਾਂ ਨਾਲ ਫੋਨ ਜਰੀਏ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਸ ਸੰਬੰਧੀ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਹੋ ਗਈ ਹੈ ਤੇ ਇਸਦਾ ਸੈਪਲ ਮੰਗਵਾ ਕੇ ਜਲਦੀ ਹੀ ਇਸਦਾ ਹੱਲ ਕੱਢਿਆ ਜਾਵੇਗਾ।

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *