ਮਾਤਾ ਸਤਵੰਤ ਕੌਰ ਸੰਗਤਪੁਰਾ ਨਮਿੱਤ ਸਰਧਾਂਜਲੀ ਸਮਾਗਮ ਕਰਵਾਇਆ

Spread the love
ਨਿਊ ਚੰਡੀਗੜ੍ਹ, 4 ਅਪ੍ਰੈਲ (ਬਜੀਦਪੁਰ) – ਲੋੜਵੰਦਾਂ ਦੀ ਭਲਾਈ ਲਈ ਸਰਗਰਮ ਤੇ ਚੇਨ ਕਲੱਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਸੰਗਤਪੁਰਾ ਦੀ ਮਾਤਾ ਸਤਵੰਤ ਕੌਰ ਨਮਿੱਤ ਭੋਗ ਤੇ ਸ਼ਰਧਾਂਜ਼ਲੀ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਈਸ਼ਰ ਸਿੰਘ ਸੰਗਤਪੁਰਾ ਵਾਲਿਆਂ ਨੇ ਗੁਰਬਾਣੀ ਕੀਰਤਨ ਤੇ ਵਿਚਾਰ ਦੁਆਰਾ ਮਨੁੱਖ ਦੇ ਜਨਮ ਤੇ ਮਰਨ ਦਾ ਮਕਸਦ ਅਤੇ ਸਮਾਜ ‘ਚ ਰਹਿਕੇ ਕਰਮ ਕਮਾਉਣ ਬਾਰੇ ਵੀਚਾਰ ਸਾਂਝੀ ਕੀਤੀ। ਇਸੇ ਦੌਰਾਨ ਐਡਵੋਕੇਟ ਪਰਮਜੀਤ ਸਿੰਘ ਪੰਮਾ, ਸਾਬਕਾ ਚੇਅਰਮੈਨ ਮੇਜਰ ਸਿੰਘ ਸੰਗਤਪੁਰਾ, ਗੁ: ਗੜ੍ਹੀ ਭੌਰਖਾ ਸਾਹਿਬ ਬਲਾਕ ਦੇ ਪ੍ਰਬੰਧਕ ਭਾਈ ਹਰਜੀਤ ਸਿੰਘ ਹਰਮਨ, ਪੱਤਰਕਾਰ ਰਵਿੰਦਰ ਸਿੰਘ ਬਜ਼ੀਦਪੁਰ, ਕਿਸਾਨ ਆਗੂ ਦਰਸ਼ਨ ਸਿੰਘ ਨਾਗਰਾ ਨੇ ਮਾਤਾ ਸਤਵੰਤ ਕੌਰ ਦੇ ਪਿਆਰ ਤੇ ਸਾਦਾਮਈ ਜੀਵਨ ਤੇ ਵਿਚਾਰ ਕਰਦਿਆਂ ਮਾਤਾ ਜੀ ਦੀ ਸਿੱਖਿਆ ਸਦਕਾ ਪਰਿਵਾਰ ਦੇ ਮਿਲਵਰਤਣ ਵਾਲੇ ਗੁਣਾ ਦੀ ਵੀ ਸਲਾਘਾਂ ਕੀਤੀ। ਅੰਤ ਵਿੱਚ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਨੇ ਪੁੱਜੀਆਂ ਸੰਗਤਾਂ ਤੇ ਸਖ਼ਸ਼ੀਅਤਾਂ ਦਾ ਇਸ ਘੜੀ ਮੌਕੇ ਪੁੱਜਣ ਲਈ ਧੰਨਵਾਦ ਕੀਤਾ।
  • Related Posts

    ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ। 

    Spread the love

    Spread the love ਕੁਰਾਲੀ, 14 ਅਗਸਤ (ਜਗਦੇਵ ਸਿੰਘ )-ਸਥਾਨਕ ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ।  ਉਮਿੰਦਰ ਓਮਾ ਦੀ…

    ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਦਿਵਸ ਉਤਸ਼ਾਹ ਨਾਲ ਮਨਾਇਆ

    Spread the love

    Spread the loveਸਮਰਾਲਾ 14 ਸਤੰਬਰ ( ਮੁਕੇਸ਼ ਵਰਮਾ ):- ਇੱਥੋਂ ਨਜਦੀਕੀ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਦੀ ਅਗਵਾਈ ਹੇਠ ਹਿੰਦੀ ਭਾਸ਼ਾ ਨੂੰ ਸਮਰਪਿਤ ‘ਹਿੰਦੀ ਦਿਵਸ’…

    Leave a Reply

    Your email address will not be published. Required fields are marked *