ਜਿਲਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋ ਪਬਲਿਕ ਨਾਲ ਹੋਈ ਸਾਈਬਰ ਠੱਗੀ ਦੇ ਕਰੀਬ 78,49,093 ਰੁਪੈ ਕਰਵਾਏ ਰੀਫੰਡ

Spread the love

 ਮੁਕਤਸਰ ਸਾਹਿਬ ( ਮਨਪ੍ਰੀਤ ਮੋਨੂੰ/ ਪਰਮਜੀਤ ਬੇਦੀ) ਜਿਲਾ ਪੁਲਿਸ ਮੁਖੀ ਸ੍ਰੀ ਅਖਿਲ ਚੌਧਰੀ ਆਈ.ਪੀ.ਐਸ. ਵੱਲੋਂ ਨਸ਼ੇ ਦੇ ਖਾਤਮੇ, ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਅਤੇ ਚੰਗੀ ਪੁਲਿਸਿੰਗ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੀ ਲੜੀ ਵਿਚ ਸਾਈਬਰ ਅਪਰਾਧੀਆਂ ਤੇ ਸ਼ਿਕੰਜਾ ਕਸਦੇ ਹੋਏ, ਜਿਲਾ ਦੇ ਸਾਈਬਰ ਪੁਲਿਸ ਥਾਣੇ ਵਿਚ ਤਾਇਨਾਤ ਕਰਮਚਾਰੀਆਂ ਨੂੰ ਅਜਿਹੇ ਠੱਗਾਂ ਪ੍ਰਤੀ ਲਾਮਬਧ ਕਰਕੇ, ਪਬਲਿਕ ਨਾਲ ਹੋਈ ਠੱਗੀ ਦੇ 78,49,093/- ਰੁਪਏ ਰੀਫੰਡ ਕਰਵਾਉਣ ਵਿਚ ਸਫਲਤਾ ਹਾਸਿਲ ਕੀਤੀ ਹੈ।ਜਿਲਾ ਪੁਲਿਸ ਮੁਖੀ ਵੱਲੋ ਕਿਹਾ ਗਿਆ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ, ਜਿੱਥੇ ਸਾਡੀ ਜ਼ਿੰਦਗੀ ਇੰਟਰਨੈੱਟ ਨਾਲ ਜੁੜੀ ਹੋਈ ਹੈ, ਉੱਥੇ ਹੀ ਸਾਈਬਰ ਅਪਰਾਧੀ ਵੀ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਧੋਖਾ ਦੇ ਰਹੇ ਹਨ ਤੇ ਆਮ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਨਿਸ਼ਾਨਾ ਬਣਾ ਰਹੇ ਹਨ। ਓਹਨਾ ਨੇ ਸਾਈਬਰ ਅਪਰਾਧੀਆਂ ਵੱਲੋ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਵਰਤੇ ਜਾਂਦੇ ਢੰਗ ਤਰੀਕਿਆਂ ਬਾਰੇ ਜਿਕਰ ਕਰਦਿਆਂ ਕਿਹਾ ਕਿ ਪਬਲਿਕ ਨੂੰ ਸਾਈਬਰ ਠੱਗਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਓਹਨਾ ਦੱਸਿਆ ਕਿ ਸਾਈਬਰ ਅਪਰਾਧੀ ਆਮ ਤੌਰ ਤੇ ਬੈਂਕ ਕਰਮਚਾਰੀ ਬਣ ਕੇ ਫ਼ੋਨ ਕਰਦੇ ਹਨ ਅਤੇ ਕਿਸੇ ਐਮਰਜੈਂਸੀ ਦਾ ਬਹਾਨਾ ਲਗਾ ਕੇ ਪਬਲਿਕ ਤੋਂ OTP ਜਾਂ ਬੈਂਕ ਖਾਤੇ ਦੀ ਜਾਣਕਾਰੀ ਮੰਗਦੇ ਹਨ, ਅਣਜਾਣ ਨੰਬਰਾਂ ਤੋਂ KYC ਅੱਪਡੇਟ ਕਰਨ ਲਈ SMS ਜਾਂ WhatsApp ‘ਤੇ ਲਿੰਕ ਆਉਂਦੇ ਹਨ, ਇਹਨਾਂ ਲਿੰਕਾਂ ‘ਤੇ ਕਲਿੱਕ ਕਰਨ ਨਾਲ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਹੋ ਸਕਦੀ ਹੈ। ਸਾਈਬਰ ਅਪਰਾਧੀ ਕਿਸੇ ਵੱਡੇ ਇਨਾਮ ਜਾਂ ਲਾਟਰੀ ਦਾ ਲਾਲਚ ਦਿੰਦੇ ਹਨ,ਅਤੇ ਇਨਾਮ ਲੈਣ ਲਈ ਤੁਹਾਨੂੰ ਕੁਝ ਰਕਮ ਜਿਵੇਂ ਕਿ ਪ੍ਰੋਸੈਸਿੰਗ ਫੀਸ ਜਾਂ ਟੈਕਸ ਭਰਨੀ ਪਵੇਗੀ, ਇਹ ਕਹਿ ਕੇ ਠੱਗੀ ਮਾਰਦੇ ਹਨ, ਏਸੇ ਤਰਾਂ ਠੱਗ ਤੁਹਾਡੇ Facebook ਜਾਂ WhatsApp ਅਕਾਊਂਟ ਨੂੰ ਹੈਕ ਕਰਕੇ ਤੁਹਾਡੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਪੈਸੇ ਦੀ ਮੰਗ ਵਾਲੇ ਸੁਨੇਹੇ ਭੇਜਦੇ ਹਨ, ਆਨਲਾਈਨ ਸ਼ਾਪਿੰਗ ਦੇ ਨਾਮ ਤੇ ਫਰਜੀ ਵੈੱਬਸਾਈਟਾਂ ਬਣਾ ਕੇ ਸਸਤੇ ਭਾਅ ‘ਤੇ ਸਾਮਾਨ ਵੇਚਣ ਦਾ ਦਾਅਵਾ ਕਰਦੇ ਹਨ। ਇਸ ਤਰਾ ਹੀ ਠੱਗ ਤੁਹਾਨੂੰ ਸਿੰਪਲ ਫੋਨ ਕਾਲ ਕਰਦੇ ਹਨ ਅਤੇ ਇਸ ਕਾਲ ਦੌਰਾਨ ਹੀ ਤੁਹਾਨੂੰ ਇਕ ਹੋਰ ਕਾਲ ਆ ਜਾਂਦੀ ਹੈ ਜੋ ਕਿ otp ਦੀ ਕਾਲ ਹੁੰਦੀ ਹੈ ਜਿਸਨੂੰ ਓਹ ਰਸਿਵ ਕਰਨ ਲਈ ਕਹਿੰਦੇ ਹਨ ਤੇ ਇਸ ਕਾਨਫਰੰਸ ਕਾਲ ਦੌਰਾਨ ਤੁਹਾਡਾ otp ਸੁਣ ਲੈਂਦੇ ਹਨ ਤੇ ਤੁਹਾਡਾ ਬੈਂਕ ਖਾਤਾ ਸਾਫ ਕਰ ਦਿੰਦੇ ਹਨ। ਜਿਲਾ ਪੁਲਿਸ ਮੁਖੀ ਵੱਲੋਂ ਕਿਹਾ ਗਿਆ ਕਿ ਜੇਕਰ ਉਹ ਕਿਸੇ ਸਾਈਬਰ ਫਰਾਡ ਦਾ ਸ਼ਿਕਾਰ ਹੋ ਜਾਂਦੇ ਹਨ ਤਾਂ ਤੁਰੰਤ ਹੈਲਪਲਾਈਨ ਨੰਬਰ 1930 ‘ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾਉਣ ਜਾਂ ਰਾਸ਼ਟਰੀ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ www.cybercrime.gov.in ‘ਤੇ ਆਪਣੀ ਸ਼ਿਕਾਇਤ ਦਰਜ ਕਰਵਾਉਣ ਅਤੇ ਸਾਰੇ ਸਬੂਤ (SMS, ਈਮੇਲ, ਸਕ੍ਰੀਨਸ਼ਾਟ, ਲੈਣ-ਦੇਣ ਦੇ ਵੇਰਵੇ ਆਦਿ) ਨੂੰ ਸੰਭਾਲ ਕੇ ਰੱਖਣ ਤਾਂ ਜੋ ਕਾਨੂੰਨੀ ਕਾਰਵਾਈ ਲਈ ਸ਼ਹਾਦਤ ਇਕੱਠੀ ਕੀਤੀ ਜਾ ਸਕੇ। ਜ਼ਿਲ੍ਹਾ ਪੁਲਿਸ ਸਾਈਬਰ ਠੱਗੀ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਸਾਲ 2025 ਦੌਰਾਨ ਜ਼ਿਲ੍ਹੇ ਵਿੱਚ ਸਾਈਬਰ ਠੱਗੀ ਦੇ ਮਾਮਲਿਆਂ ਵਿੱਚੋਂ ਜ਼ਿਲ੍ਹਾ ਸਾਈਬਰ ਸੈੱਲ ਦੀ ਮੁਸਤੈਦੀ ਸਦਕਾ ਲਗਭਗ 78,49,093/- ਰੁਪਏ ਦੀ ਰਕਮ ਰਿਫੰਡ ਕਰਵਾਈ ਗਈ ਹੈ। ਜਿਲਾ ਸਾਈਬਰ ਸੈੱਲ, ਜਿਸਦੀ ਅਗਵਾਈ ਤਜਰਬੇਕਾਰ ਅਧਿਕਾਰੀਆਂ ਦੁਆਰਾ ਕੀਤੀ ਜਾ ਰਹੀ ਹੈ, ਦਿਨ ਰਾਤ ਇਸ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਜਿਲਾ ਪੁਲਿਸ ਵੱਲੋ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਸਕੂਲਾਂ, ਕਾਲਜਾਂ ਅਤੇ ਪਿੰਡ ਪੱਧਰ ‘ਤੇ ਲਾਈਵ ਡੈਮੋ, ਸੈਮੀਨਾਰ ਅਤੇ ਜਾਗਰੂਕਤਾ ਰੈਲੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।

  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *