ਸਿਵਲ ਹਸਪਤਾਲ ਫਿਰੋਜ਼ਪੁਰ ਚ ਐਕਸਰੇ ਫਿਲਮਾਂ ਖਤਮ ਵਾਲੇ ਬੋਰਡ ਨੇ ਪੰਜਾਬ ਸਰਕਾਰ ਦੀਆਂ ਵਧੀਆਂ ਸਿਹਤ ਸੇਵਾਵਾਂ ਦੀ ਖੋਲੀ ਪੋਲ

Spread the love
ਐਕਸਰੇ ਫਿਲਮਾਂ ਖਤਮ ਐਕਸਰੇ ਸੇਵਾਵਾਂ ਠੱਪ, ਲੋਕ ਪ੍ਰੇਸ਼ਾਨ।
ਮਰੀਜਾਂ ਦੇ ਰਿਸ਼ਤੇਦਾਰ ਮਰੀਜਾਂ ਦੇ ਬਾਹਰੋ  ਐਕਸਰੇ ਕਰਵਾਉਣ ਲਈ ਹੋਏ ਮਜਬੂਰ।
ਸਿਹਤ ਵਿਭਾਗ ਦੇ ਉਚ ਅਮਲੇ ਵਲੋ ਇਸ ਮਸਲੇ ਤੇ ਧਾਰੀ ਚੁੱਪੀ।
ਫਿਰੋਜ਼ਪੁਰ, 27 ਨਵੰਬਰ (ਅਸ਼ੋਕ ਭਾਰਦਵਾਜ) ਸਤਾ ਚ ਆਉਣ ਤੋ ਪਹਿਲਾਂ ਤੇ ਬਾਅਦ ਚ ਪੰਜਾਬ ਸਰਕਾਰ ਵਲੋ ਸਿਹਤ ਸਹੂਲਤਾਂ ਦੇ ਵੱਡੇ ਵੱਡੇ ਦਾਅਵੇ ਕਰਕੇ ਲੱਖਾਂ ਕਰੋੜਾਂ ਰੁਪਏ ਦੀ ਐਡਵਰਟਾਇਸਮੈਟ ਕੀਤੀ ਗਈ ਤੇ ਚੱਲ ਰਹੀ ਹੈ ਪਰ ਇਹ ਦਾਅਵੇ ਸਿਰਫ ਦਾਅਵੇ ਹੀ ਪ੍ਰਤੀਤ ਹੋ ਰਹੇ ਹਨ ਕਿਉਕਿ ਕਿ ਜਮੀਨੀ ਪੱਧਰ ਦਾ ਲੈਵਲ ਸਿਹਤ ਸਹੂਲਤਾਂ ਤੋ ਬਹੁਤ ਦੂਰ ਹੈ। ਜੇਕਰ ਗੱਲ ਕੀਤੀ ਜਾਏ ਸਿਵਲ ਹਸਪਤਾਲ ਫਿਰੋਜ਼ਪੁਰ ਦੀ ਜੋ ਕਿ ਆਪਣੀਆਂ ਨਕਾਮੀਆਂ ਨੂੰ ਲੈ ਕੇ ਹਮੇਸ਼ਾ ਹੀ ਅਖਬਾਰਾਂ ਦੀਆਂ ਸੁਰਖੀਆਂ ਚ ਛਾਇਆ ਰਹਿੰਦਾ ਹੈ। ਆਏ ਦਿਨ ਕੋਈ ਨਾ ਕੋਈ ਨਾਕਾਮੀ ਦੇਖਣ ਨੂੰ ਆਮ ਮਿਲਦੀ ਹੈ। ਹੁਣ ਤਾਜਾ ਹੀ ਮਾਮਲੇ ਚ ਸਿਵਲ ਹਸਪਤਾਲ ਫਿਰੋਜ਼ਪੁਰ ਚ ਐਕਸਰੇ ਵਿਭਾਗ ਚ ਫਿਲਮਾਂ ਖਤਮ ਵਾਲੇ ਨੋਟਿਸ ਨੇ ਪੰਜਾਬ ਸਰਕਾਰ ਦੀਆਂ ਵਧੀਆਂ ਸਿਹਤ ਸੇਵਾਵਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਇਕੱਤਰ ਜਾਣਕਾਰੀ ਅਨੁਸਾਰ ਪਿਛਲੇ 4 ਦਿਨ ਤੋ ਐਕਸਰੇ ਵਾਲੀਆਂ ਫਿਲਮਾਂ ਖਤਮ ਹੋਣ ਕਾਰਨ ਐਕਸਰੇ ਵਿਭਾਗ ਚ ਐਕਸਰਿਆ ਦਾ ਕੰਮ ਬਿਲਕੁਲ ਠੱਪ ਪਿਆ ਹੈ ਤੇ ਐਕਸਰੇ ਵਿਭਾਗ ਦੇ ਕਰਮਚਾਰੀਆਂ ਵਲੋ ਆਪਣੀ ਖਿੜਕ ਦੇ ਬਾਹਰ ” ਐਕਸਰੇ ਦੀਆਂ ਫਿਲਮਾਂ ਨਾ ਹੋਣ ਕਾਰਨ ਐਕਸਰੇ ਨਹੀ ਹੋਰ ਰਹੇ ਵਾਲੇ ਨੋਟਿਸ ਬੋਰਡ ਨੇ ਸਰਕਾਰ ਦੀਆਂ ਵਧੀਆਂ ਸਿਹਤ ਸੇਵਾਵਾਂ ਦੀਆਂ ਪੋਲਾਂ ਖੋਲ ਕੇ ਰੱਖ ਦਿੱਤੀ ਹੈ ਸਿਵਲ ਹਸਪਤਾਲ ਫਿਰੋਜ਼ਪੁਰ ਚ ਐਕਸਰੇ ਨਾ ਹੋਣ ਕਾਰਨ ਮਰੀਜਾਂ ਦੇ ਰਿਸ਼ਤੇਦਾਰਾਂ ਨੂੰ ਬਾਹਰ ਦਾ ਰੁੱਖ ਕਰਨਾ ਪੈ ਰਿਹਾ ਤੇ ਮਰੀਜ਼ ਦੇ ਰਿਸ਼ਤੇਦਾਰ ਵਿਚਾਰੇ ਮਰੀਜ ਨੂੰ ਸਟੇਚਰ ਤੇ ਪਾ ਕੇ ਬਾਹਰੋ ਐਕਸਰੇ ਕਰਵਾਉਣ ਲਈ ਮਜਬੂਰ ਹੋਏ ਪਏ ਹਨ ਕਿਉਕਿ ਮਰੀਜ ਸਟੇਚਰ ਤੇ ਹੋਣ ਦੇ ਨਾਲ ਉਸਦੇ ਨਾਲ ਕੋਈ ਵੀ ਕਲਾਸ 4 ਮੁਲਾਜਮ ਜਾਂਦਾ ਨਹੀ ਤੇ ਮਰੀਜ ਦੇ ਰਿਸ਼ਤੇਦਾਰਾਂ ਆਪਣੇ ਹੀ ਰਿਸਕ ਤੇ ਬਾਹਰੋ
ਐਕਸਰੇ ਕਰਵਾ ਰਹੇ ਹਨ। ਜਦੋ ਇਸ ਬਾਬਤ ਐਕਸਰੇ ਵਿਭਾਗ ਇੰਚਾਰਜ ਮੈਡਮ ਰਚਨਾ ਮਿੱਤਲ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਵਲੋ ਕੋਈ ਵੀ ਠੋਸ ਜਵਾਬ ਨਹੀ ਮਿਲਿਆ ਤੇ ਜਦੋ ਐਸ ਐਮ ਉ ਨਿਖਿਲ ਗੁਪਤਾ ਹੁਰਾਂ ਨਾਲ ਫੋਨ ਜਰੀਏ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਅਸਿਸਟੈਂਟ ਵਲੋ ਇਹ ਕਹਿ ਕਿ ਫੋਨ ਕੱਟ ਦਿੱਤਾ ਗਿਆ ਕੇ ਉਹ ਉਪਰੇਸ਼ਨ ਥਿਏਟਰ ਚ ਬੀਜੀ ਹਨ ਇਸ ਤੋ ਬਾਅਦ ਸਿਵਲ ਸਰਜਨ ਮੈਡਮ ਰਾਜਵਿੰਦਰ ਕੌਰ ਨਾਲ ਫੋਨ ਤੇ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾ ਦੇ ਕਿਸੇ ਜਾਣਕਾਰ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਮੈਡਮ ਹਜੇ ਮੀਟਿੰਗ ਚ ਵਿਅਸਤ ਹਨ ਸੋ ਇਸ ਮਾਮਲੇ ਸੰਬੰਧੀ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਵਲੋ ਕੋਈ ਠੋਸ ਜਵਾਬ ਨਾ ਦੇਣਾ ਵੀ ਇੱਕ ਚਿੰਤਾਂ ਦਾ ਵਿਸ਼ਾ ਹੈ ਤੇ ਇਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ ਸਿਹਤ ਵਿਭਾਗ ਵੀ ਸੁਸਤ ਹੀ ਰਹਿੰਦਾ ਹੈ। ਸੋ ਹੁਣ ਦੇਖਣਾ ਇਹ ਹੋਵੇਗਾ ਕਿ ਸਿਵਲ ਹਸਪਤਾਲ ਫਿਰੋਜ਼ਪੁਰ ਚ ਐਕਸਰੇ ਫਿਲਮਾਂ ਕਦੋ ਆਉਦੀਆਂ ਹਨ ਤੇ ਲੋਕਾਂ ਨੂੰ ਆਈ ਹੋਈ ਪ੍ਰੇਸ਼ਾਨੀ ਤੋ ਕਦੋ ਨਿਜਾਤ ਮਿਲੇਗੀ।

More News

Youtube

Facebook

Whatsapp

Home

 

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *